ਦੇਸ਼ ਨੂੰ T20 World Cup 'ਚ ਤੁਹਾਡੇ ਤੋਂ ਬਹੁਤ ਉਮੀਦਾਂ- Gurmeet Hayer
Punjab Sports Minister ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਚੰਡੀਗੜ੍ਹ ਵਿੱਚ ਸ਼ਹਿਰ ਦੇ ਕ੍ਰਿਕਟਰ ਅਰਸ਼ਦੀਪ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਖੇਡ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਅਰਸ਼ਦੀਪ ਨੂੰ ਮਿਲਣ ਸੈਕਟਰ-24 ਪਹੁੰਚੇ। ਜਿੱਥੇ ਅਰਸ਼ਦੀਪ ਆਪਣੇ ਕੋਚ ਜਸਵੰਤ ਰਾਏ ਦੀ ਅਗਵਾਈ ਹੇਠ ਕੋਚਿੰਗ ਅਤੇ ਅਭਿਆਸ ਕਰਦਾ ਹੈ। ਏਸ਼ੀਆ ਕੱਪ ਖੇਡਣ ਤੋਂ ਬਾਅਦ ਸ਼ਹਿਰ ਪਰਤੇ ਅਰਸ਼ਦੀਪ ਸਿੰਘ ਨੂੰ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2022 ਲਈ ਚੁਣਿਆ ਗਿਆ ਹੈ।
Tags :
Punjabi News Asia Cup Chandigarh ABP Sanjha T20 World Cup 2022 Gurmeet Singh Meet Hayer Cricketer Arshdeep Singh