ਝੋਨੇ ਦੀ ਖਰੀਦ ਦੇ ਲਈ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ 'ਤੇ ਚੁੱਕੇ ਸਵਾਲ

Continues below advertisement

ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਲਈ 1 ਅਕਤੂਬਰ ਤਰੀਕ ਤੈਅ ਕੀਤੀ ਸੀ ਪਰ ਅਜੇ ਤੱਕ ਝੋਨੇ ਦੀ ਖਰੀਦ ਪੰਜਾਬ ਦੇ ਵਿੱਚ ਸ਼ੁਰੂ ਨਹੀਂ ਹੋਈ ਹੈ। ਮੰਡੀਆਂ ਝੋਨੇ ਦੇ ਨਾਲ ਭਰੀਆਂ ਪਈਆਂ ਨੇ ਕੋਈ ਵੀ ਦਾਣਾ ਹਜੇ ਤੱਕ ਨਹੀਂ ਚੱਕਿਆ ਗਿਆ ਪਿਛਲੇ ਦਿਨੀ ਸੱਤ ਅਕਤੂਬਰ ਨੂੰ ਚੰਡੀਗੜ੍ਹ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਸੀਐਮ ਦੇ ਘਰ ਰਿਹਾਇਸ਼ ਵਿਖੇ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਸੀਐਮ ਨਹੀਂ ਮਿਲੇ ਖੇਤੀਬਾੜੀ ਮੰਤਰੀ ਨੇ ਸਾਡੇ ਨਾਲ ਮੀਟਿੰਗ ਕੀਤੀ ਸੀ ਤੇ ਵਿਸ਼ਵਾਸ ਦਵਾਇਆ ਸੀ ਕਿ ਅੱਜ ਰਾਤ ਤੋਂ ਹੀ ਝੋਨੇ ਦੀ ਖਰੀਦ ਸ਼ੁਰੂ ਹੋ ਜਾਏਗੀ ਪਰ ਅਜੇ ਤੱਕ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋਈ ਸਰਕਾਰ ਦੇ ਵੱਲੋਂ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਕਿਸਾਨ ਸੜਕਾਂ ਤੇ ਬੈਠੇ ਨੇ ਮੰਡੀਆਂ ਦੇ ਵਿੱਚ ਝੋਨੇ ਦਾ ਭੰਡਾਰ ਲੱਗਿਆ ਪਿਆ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਹਾਂ ਕਿ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾਵੇ ਨਹੀਂ ਤਾਂ ਵੱਡਾ ਪ੍ਰਦਰਸ਼ਨ ਉਲੀਕਿਆ ਜਾਵੇਗਾ। ਤੇ ਇਸ ਤੋਂ ਬਾਅਦ ਫਿਰ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

Continues below advertisement

JOIN US ON

Telegram