Harsimrat Badal | ਸੁਲਤਾਨਪੁਰ ਲੋਧੀ ਗੁਰਦਵਾਰਾ ਵਿਵਾਦ 'ਤੇ ਭੜਕੀ ਬੀਬਾ ਬਾਦਲ
Harsimrat Badal | ਸੁਲਤਾਨਪੁਰ ਲੋਧੀ ਗੁਰਦਵਾਰਾ ਵਿਵਾਦ 'ਤੇ ਭੜਕੀ ਬੀਬਾ ਬਾਦਲ
#Punjab #Sultanpurlodhi #abplive
ਸੁਲਤਾਨਪੁਰ ਲੋਧੀ ਗੁਰਦੁਆਰਾ ਸਾਹਿਬ ਚ ਪੁਲਿਸ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਫਾਇਰਿੰਗ 'ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ |
ਸੋਸ਼ਲ ਮੀਡੀਆ ਤੇ ਪੋਸਟ ਕਰਦਿਆਂ ਬੀਬਾ ਬਾਦਲ ਨੇ ਲਿਖਿਆ ਹੈ |
ਪੰਜਾਬ ਦਾ ਗ੍ਰਹਿ ਮੰਤਰੀ ਭਗਵੰਤ ਮਾਨ ਸਿੱਖ ਸੰਗਤ ਨੂੰ ਸਪਸ਼ਟੀਕਰਣ ਦੇਵੇ ਕਿ ਕਿਉਂ ਮੂੰਹ ਹਨ੍ਹੇਰੇ ਸੁਲਤਾਨਪੁਰ ਲੋਧੀ ਦੇ ਇੱਕ ਗੁਰੂਘਰ ਵਿੱਚ ਹਥਿਆਰਬੰਦ ਪੁਲਿਸ ਭੇਜੀ ਗਈ, ਜਿਸ ਨਾਲ ਹਿੰਸਕ ਝੜਪ ਹੋਈ ਸੀ ਅਤੇ ਇੱਕ ਪੁਲਿਸ ਕਾਂਸਟੇਬਲ ਦੀ ਜਾਨ ਚਲੀ ਗਈ। ਸਰਕਾਰੀ ਸ਼ਹਿ 'ਤੇ ਕਦੇ ਸਿੱਖ ਨੌਜਵਾਨਾਂ ਤੇ ਕਦੇ ਸਿੱਖ ਗੁਰਧਾਮਾਂ ਵਿਰੁੱਧ ਸੂਬੇ ਦੀ ਪੁਲਿਸ ਵੱਲੋਂ ਇਸ ਕਿਸਮ ਦੀਆਂ ਮਨਮਅਰਜ਼ੀ ਦੀਆਂ ਕਾਰਵਾਈਆਂ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਵਿਗਾੜ ਦਿੰਦੀਆਂ ਹਨ ਜੋ ਕਿ ਨੌਟੰਕੀਬਾਜ ਭਗਵੰਤ ਮਾਨ ਦੀ ਅਗਵਾਈ ਹੇਠ ਪਹਿਲਾਂ ਹੀ ਕਾਬੂ ਤੋਂ ਬਾਹਰ ਹੈ। ਆਪ ਸਰਕਾਰ ਸਿੱਖ ਹਿਤਾਂ 'ਤੇ ਹਮਲੇ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਜਿਸ ਨੂੰ ਸਿੱਖਾਂ ਲਈ ਬਰਦਾਸ਼ਤ ਕਰਨਾ ਅਸਹਿ ਹੈ।
ਦੱਸ ਦਈਏ Sultanpur Lodhi ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਵਿਖੇ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘਾਂ ਦੇ 2 ਜਥੇਬੰਦੀਆਂ 'ਚ ਚੱਲ ਰਿਹਾ ਵਿਵਾਦ ਇੰਨ੍ਹਾ ਵੱਧ ਗਿਆ ਕਿ ਪੁਲਿਸ ਨੂੰ ਆਉਣਾ ਪਿਆ। ਇਸ ਦੌਰਾਨ ਪੁਲਿਸ ਅਤੇ ਨਿਹੰਗਾਂ ਵਿਚਾਲੇ ਫਾਇਰਿੰਗ ਹੋਈ। ਜਿਸ ਵਿੱਚ ਪੰਜਾਬ ਹੋਮ ਗਾਰਡ ਦੇ ਇੱਕ ਜਵਾਨ ਦੀ ਮੌਤ ਹੋ ਗਈ ਹੈ | ਇਸ ਘਟਨਾ ਤੋਂ ਬਾਅਦ ਇਲਾਕੇ ਚ ਤਣਾਅ ਬਣਿਆ ਹੋਇਆ ਹੈ |ਤੇ ਅਮਨ ਕ਼ਾਨੂਨ ਦੀ ਸਥਿਤੀ ਨੂੰ ਲੈ ਕੇ ਸਿਆਸੀ ਵਿਰੋਧੀ ਪਾਰਟੀਆਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰ ਰਹੀਆਂ ਹਨ
Subscribe Our Channel: ABP Sanjha https://www.youtube.com/channel/UCYGZ...
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...