ਖੱਟਰ ਸਰਕਾਰ ਨੇ ਪੱਥਰਾਂ ਨਾਲ ਕੀਤਾ ਪਜਾਬ-ਹਰਿਆਣਾ ਬਾਰਡਰ ਸੀਲ, ਕਿਸਾਨ ਵੀ ਦਿੱਲੀ ਜਾਣ ਨੂੰ ਅੜ੍ਹੇ

Continues below advertisement
ਕੇਂਦਰ ਵੱਲੋਂ ਪਾਸ ਖੇਤੀ ਕਾਨੂੰਨਾਂ ਵਿਰੁੱਧ ਆਪਣੀ ਆਵਾਜ਼ ਸਿੱਧਾ ਕੇਂਦਰ ਦੀ ਮੋਦੀ ਸਰਕਾਰ ਤੱਕ ਪਹੁੰਚਾਉਣ ਲਈ ਕਿਸਾਨ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਚੁੱਕੇ ਹਨ। ਕਿਸਾਨ ਅੰਦੋਲਨ ਪਿਛਲੇ ਦੋ ਮਹੀਨੇ ਤੋਂ ਜਾਰੀ ਹੈ। ਇਸੇ ਅੰਦੋਲਨ ਨੂੰ ਦਿੱਲੀ ਤੱਕ ਲੈ ਕੇ ਜਾਣ ਲਈ ਕਿਸਾਨਾਂ ਨੇ 26-27 ਨਵੰਬਰ ਨੂੰ ਦਿੱਲੀ ਘੇਰਨ ਦੀ ਯੋਜਨਾ ਬਣਾਈ ਹੈ। ਇਸ ਲਈ ਹੁਣ ਕਿਸਾਨ ਰਵਾਨਾ ਵੀ ਹੋ ਚੁੱਕੇ ਹਨ।

ਉਧਰ, ਹਰਿਆਣਾ ਨੇ ਬਾਰਡਰ ਸੀਲ ਕਰਨੇ ਸ਼ੁਰੂ ਕਰ ਦਿੱਤੇ ਹਨ। ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਹਰਿਆਣਾ ਸਰਕਾਰ ਕੋਸ਼ਿਸ਼ਾਂ ਵਿੱਚ ਲੱਗ ਗਈ ਹੈ। ਕਿਸਾਨ ਆਗੂਆਂ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਦਿੱਲੀ ਜਾ ਕੇ ਹੀ ਸਾਹ ਲੈਣਗੇ। ਜੇਕਰ ਰਸਤੇ ਵਿੱਚ ਉਨ੍ਹਾਂ ਨਾਲ ਮੱਥਾ ਲਾਇਆ ਗਿਆ ਤਾਂ ਉਥੇ ਹੀ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰ ਦਿੱਤਾ ਜਾਏਗਾ। ਹਰਿਆਣਾ ਪੁਲਿਸ ਨੇ ਡੱਬਵਾਲੀ ਬਾਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ 3 ਜ਼ੋਨਾਂ ਵਿੱਚ ਵੰਢ ਸ਼ੰਭੂ ਬਾਡਰ, ਡੱਬਵਾਲੀ ਤੇ ਖਨੌਰੀ ਦੇ ਰਸਤੇ ਹਰਿਆਣਾ ਵਿੱਚ ਦਾਖਲ ਹੋ ਦਿੱਲੀ ਪਹੁੰਚਣ ਦੀ ਤਿਆਰੀ ਹੋ ਗਈ ਹੈ। ਪੰਜਾਬ ਦੇ 5 ਜ਼ਿਲ੍ਹੇ ਲੁਧਿਆਣਾ, ਮਾਨਸਾ, ਬਰਨਾਲਾ, ਪਟਿਆਲਾ ਤੇ ਸੰਗਰੂਰ ਦੇ ਕਿਸਾਨ ਸੰਗਰੂਰ ਦੇ ਖਨੌਰੀ ਸ਼ਹਿਰ ਦੇ ਰਸਤੇ ਦਿੱਲੀ ਜਾਣਗੇ। ਉਧਰ ਬਠਿੰਡਾ, ਮੋਗਾ, ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਨਾਭਾ ਤੋਂ ਕਿਸਾਨਾਂ ਦੇ ਕਾਫਿਲੇ ਸ਼ੰਭੂ ਬਾਡਰ ਤੇ ਸਰਦੂਲਗੜ੍ਹ ਤੋਂ ਹੋ ਕੇ ਦਿੱਲੀ ਵੱਲ ਕੂਚ ਕਰਨਗੇ।
Continues below advertisement

JOIN US ON

Telegram