Moosewala ਦੇ ਮੈਨੇਜਰ ਰਹੇ Shaganpreet ਨੂੰ ਸੁਰੱਖਿਆ ਮੁਹੱਈਆ ਕਰਨ ਦੇ ਹੁਕਮ
Continues below advertisement
HC ਨੇ ਸ਼ਗਨਪ੍ਰੀਤ ਦੀ ਅਗਾਊਂ ਜ਼ਮਾਨਤ ਅਰਜ਼ੀ ਕੀਤੀ ਖਾਰਜ...ਹਾਲਾਂਕਿ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਸ਼ਗਨਪ੍ਰੀਤ ਦੇ ਭਾਰਤ ਆਉਣ ਤੇ ਉਸਨੂੰ ਸੁਰੱਖਿਆ ਮੁਹੱਈਆ ਕਰਨ ਦੇ ਆਦੇਸ਼ ਦਿੱਤੇ ਨੇ....ਦੱਸ ਦੇਈਏ ਕਿ ਸ਼ਗਨਪ੍ਰੀਤ ਇਸ ਵੇਲੇ ਆਸਟ੍ਰੇਲੀਆ ਚ ਹੈ....ਅਤੇ ਵਿੱਕੀ ਮਿੱਢੂਖੇੜਾ ਦੇ ਕਤਲ ਚ ਉਸਨੂੰ ਨਾਮਜ਼ਦ ਕੀਤਾ ਗਿਆ.... ਜਿਸ ਕਰਕੇ ਉਸਨੇ ਹਾਈਕੋਰਟ ਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ.. ਜੋ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ...ਨਾਲ ਹੀ ਉਸਨੇ ਭਾਰਤ ਆਉਣ ਤੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸੁਰੱਖਿਆ ਦੀ ਮੰਗ ਕੀਤੀ ਸੀ...ਜਿਸ ਵਾਸਤੇ ਹਾਈਕਰੋਟ ਨੇ ਪੰਜਾਬ ਪੁਲਿਸ ਨੂੰ ਆਦੇਸ਼ ਦੇ ਦਿੱਤੇ ਨੇ....ਦਰਅਸਲ ਸ਼ਗਨਪ੍ਰੀਤ ਨੂੰ ਲਾਰੈਂਸ ਗੈਂਗ ਤੋਂ ਆਪਣੀ ਜਾਨ ਨੂੰ ਖਤਰੇ ਦਾ ਡਰ ਸਤਾ ਰਿਹਾ....ਕਿਉਂਕਿ ਲਾਰੈਂਸ ਗੈਂਗ ਨੂੰ ਲੱਗਦਾ ਸ਼ਗਨਪ੍ਰੀਤ ਵਿੱਕੀ ਮਿੱਢੂਖੇੜਾ ਕਤਲ ਚ ਸ਼ਾਮਿਲ ਸੀ....ਵਿੱਕੀ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਗੈਂਗ ਮੂਸੇਵਾਲਾ ਦਾ ਕਤਲ ਕਰ ਚੁੱਕਿਆ
Continues below advertisement
Tags :
Punjab News Punjab Police Sidhu Moosewala Abp Sanjha Sidhu Manager Shaganpreet Singh Punajb Haryana High Court