Ludhiana News | ਲੁਧਿਆਣਾ 'ਚ ਗੁੰਡਾਗਰਦੀ - ਪਿਤਾ ਸਾਹਮਣੇ ਪੁੱਤ ਨੂੰ ਚੁੱਕਿਆ ਤੇ ਕੁੱਟਿਆ
Download ABP Live App and Watch All Latest Videos
View In AppLudhiana News | ਲੁਧਿਆਣਾ 'ਚ ਗੁੰਡਾਗਰਦੀ - ਪਿਤਾ ਸਾਹਮਣੇ ਪੁੱਤ ਨੂੰ ਚੁੱਕਿਆ ਤੇ ਕੁੱਟਿਆ
ਲੁਧਿਆਣਾ 'ਚ 'ਗੈਂਗਸਟਰ ਓਫ ਬੈਂਕ ਕੋਲੋਨੀ'
ਲੁਧਿਆਣਾ 'ਚ ਗੁੰਡਾਗਰਦੀ
ਪਿਤਾ ਸਾਹਮਣੇ ਪੁੱਤ ਨੂੰ ਚੁੱਕਿਆ ਤੇ ਕੁੱਟਿਆ
ਸਰਕਾਰੀ ਸਕੂਲ ਦੇ ਵਿਦਿਆਰਥੀ ਨਾਲ ਕੁੱਟਮਾਰ
ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕੀਤੀ ਵਾਇਰਲ
ਗੈਂਗਸਟਰ ਓਫ ਬੈਂਕ ਕੋਲੋਨੀ
ਇਸ ਕੈਪਸ਼ਨ ਨਾਲ ਵਾਇਰਲ ਹੋ ਰਹੀ ਇਹ ਗੁੰਡਾਗਰਦੀ ਵਾਲੀ ਵੀਡੀਓ ਹੈ ਲੁਧਿਆਣਾ ਦੀ
ਦਰਅਸਲ ਸਿੱਖੇਵਾਲ ਸਰਕਾਰੀ ਸਕੂਲ ਵਿੱਚ ਪੜਨ ਵਾਲਾ ਇੱਕ ਨੌਜਵਾਨ ਜਦ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ |
ਪੀੜਿਤ ਨੌਜਵਾਨ ਦਸਵੀਂ ਕਲਾਸ ਵਿੱਚ ਪੜ੍ਹਦਾ ਹੈ
ਜਿਸ ਮੁਤਾਬਕ ਛੁੱਟੀ ਤੋਂ ਬਾਅਦ ਜਦੋਂ ਉਹ ਆਪਣੇ ਪਿਤਾ ਨਾਲ ਘਰ ਜਾ ਰਿਹਾ ਸੀ ਤਾਂ
ਕੁਝ ਮੁੰਡੇ ਉਸਨੂੰ ਚੁੱਕ ਕੇ ਲੈ ਗਏ ਅਤੇ ਕੁਝ ਦੂਰੀ ਦੇ ਲਿਜਾ ਕੇ ਕੁੱਟਮਾਰ ਕੀਤੀ
ਵਜ੍ਹਾ ਉਸ ਮੁਤਾਬਕ ਕਿ ਕੁਝ ਦਿਨ ਪਹਿਲਾਂ ਇਹਨਾਂ ਮੁੰਡਿਆਂ ਵੱਲੋਂ ਸਕੂਲ ਦੇ ਹੀ ਕੁਝ ਮੁੰਡਿਆਂ ਨਾਲ ਕੁੱਟਮਾਰ ਕੀਤੀ ਸੀ
ਤੇ ਇਸ ਨੇ ਉਹਨਾਂ ਮੁੰਡਿਆਂ ਨੂੰ ਛੁਡਾਇਆ ਸੀ |ਜਿਸ ਤੋਂ ਬਾਅਦ ਉਹ ਇਸਦੀ ਫੋਟੋ ਖਿੱਚ ਲਈ ਅਤੇ
ਦੂਸਰੇ ਦਿਨ ਆ ਕੇ ਇਸਦੀ ਮਾਰਕੁੱਟ ਕੀਤੀ |
ਪਿਤਾ ਦਾ ਕਹਿਣਾ ਹੈ ਕਿ ਉਸਦੇ ਸਾਹਮਣੇ ਹੀ ਸ਼ਰੇਆਮ ਗੁੰਡਾਗਰਦੀ ਹੋਈ ਹੈ
ਤੇ ਜੇਕਰ ਕੋਈ ਵੱਡੀ ਅਣਹੋਣੀ ਹੋ ਜਾਂਦੀ ਤਾਂ ਉਹ ਕਿ ਕਰਦੇ ਉਨ੍ਹਾਂ ਪੁਲਿਸ ਤੋਂ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ |