Sidhu Moosewala ਦੇ ਮਾਪੇ ਅਚਾਨਕ ਵਿਦੇਸ਼ ਹੋਏ ਰਵਾਨਾ !

ਮੂਸੇਵਾਲਾ ਦੇ ਮਾਪੇ ਅਚਾਨਕ ਵਿਦੇਸ਼ ਹੋਏ ਰਵਾਨਾ !
ਮੂਸੇਵਾਲਾ ਦੇ ਪਿਤਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ


ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਸ਼ੁੱਕਰਵਾਰ ਤੜਕਸਾਰ ਅਚਾਨਕ ਵਿਦੇਸ਼ ਲਈ ਰਵਾਨਾ ਹੋ ਗਏ, ਹਾਲਾਂਕਿ ਵਿਦੇਸ਼ ਜਾਣ ਬਾਰੇ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਸਾਂਝੀ ਨਹੀਂ ਕੀਤੀ ਹੈ। ਪਿਤਾ ਬਲਕੌਰ ਸਿੰਘ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਕਈ ਦੇਸ਼ਾਂ ਵਿੱਚ ਕਾਰੋਬਾਰ ਫੈਲਿਆ ਹੋਇਆ ਹੈ ਜਿਸ ਨੂੰ ਉਹ 2 ਮਹੀਨਿਆਂ ਵਿੱਚ ਸਮੇਟ ਲੈਣਗੇ। ਕਿਹਾ ਜਾ ਰਿਹਾ ਹੈ ਕਿ ਉਹ ਇਸੇ ਵਜ੍ਹਾ ਕਾਰਨ ਵਿਦੇਸ਼ ਗਏ ਹਨ। ਉਨ੍ਹਾਂ ਨੇ ਇਸ ਬਾਬਾਤ ਕੋਈ ਵੀ ਜਾਣਕਾਰੀ ਮੀਡੀਆ ਨਾਲ ਸਾਂਝੀ ਨਹੀਂ ਕੀਤੀ। 
ਦੱਸ ਦਈਏ ਕਿ ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਈ-ਮੇਲ 'ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ | ਧਮਕੀ ਦੇਣ ਵਾਲਿਆਂ ਨੇ ਖੁਦ ਨੂੰ ਲਾਰੇਂਸ ਗੈਂਗ ਦਾ ਮੈਂਬਰ ਦਸਿਆ ਹੈ | ਧਮਕੀ ਦੇਣ ਵਾਲਿਆਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੇਂਸ ਤੇ ਜੱਗੂ ਬਾਰੇ ਕੁਝ ਨਾ ਕਹਿਣ ਬਾਰੇ ਕਿਹਾ ਹੈ| ਗੈਂਗਸਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਥੀਆਂ ਜਗਰੂਪ ਰੂਪ ਤੇ ਮਨਪ੍ਰੀਤ ਮਨੂੰ ਦਾ ਐਨਕਾਊਂਟਰ ਵੀ ਉਨ੍ਹਾਂ ਦੇ ਦਬਾਅ ਹੇਠ ਹੋਇਆ ਹੈ |ਗੈਂਗਸਟਰਾਂ ਨੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਲਾਰੇਂਸ ਤੇ ਜੱਗੂ ਦੀ ਸੁਰੱਖਿਆ ਬਾਰੇ ਕੁਝ ਕਿਹਾ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇਗਾ | ਸ਼ੂਟਰ ਏ ਜੇ ਲਾਰੇਂਸ ਦੀ ਆਈਡੀ ਤੋਂ ਇਹ ਧਮਕੀ ਸਿੱਧੂ ਮੂਸੇਵਾਲਾ ਦੀ ਜੀਮੇਲ 'ਤੇ ਭੇਜੀ ਗਈ ਹੈ |ਧਮਕੀ ਦਾ ਪਤਾ ਲਗਦੇ ਹੀ ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ | ਹਾਲਾਂਕਿ  ਸਿੱਧੂ ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ |

JOIN US ON

Telegram
Sponsored Links by Taboola