ਸਾਵਧਾਨ! ਹੁਣ ਫ਼ਸਲਾਂ ਨੂੰ ਨਿਗਲਣ ਲੱਗਾ China Virus
ਸਾਵਧਾਨ! ਹੁਣ ਫ਼ਸਲਾਂ ਨੂੰ ਨਿਗਲਣ ਲੱਗਾ China Virus
ਹੁਣ ਫ਼ਸਲਾਂ ਨੂੰ ਨਿਗਲਣ ਲੱਗਾ ਚਾਈਨਾ ਵਾਇਰਸ
ਸਮਰਾਲਾ 'ਚ ਕਿਸਾਨਾਂ ਨੇ ਵਾਹੀ ਝੋਨੇ ਦੀ ਫ਼ਸਲ
ਪਿੰਡ ਟੋਡਰਪੁਰ 'ਚ ਕਿਸਾਨਾਂ ਦੀ ਫ਼ਸਲ 'ਤੇ ਚਾਈਨਾ ਵਾਇਰਸ ਦਾ ਹਮਲਾ
ਕਿਸਾਨਾਂ ਨੇ ਆਪਣੀ 15 ਏਕੜ ਦੇ ਕਰੀਬ ਫ਼ਸਲ ਵਾਹੀ
ਕਿਸਾਨਾਂ ਨੂੰ ਹੋਇਆ ਲੱਖਾਂ ਰੁਪਿਆਂ ਦਾ ਨੁਕਸਾਨ
ਚਾਈਨਾ ਦਾ ਵਾਇਰਸ ਜਿੱਥੇ ਪਹਿਲਾਂ ਇਨਸਾਨੀ ਜਾਨਾਂ ਲੈ ਰਿਹਾ ਸੀ ਉਥੇ ਹੀ ਹੁਣ ਚਾਈਨਾ ਵਾਇਰਸ ਨਾਮਕ ਘਾਤਕ ਬਿਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਨਿਲਣਾ ਸ਼ੁਰੂ ਕਰ ਦਿੱਤਾ ਹੈ,ਮਜ਼ਬੂਰਨ ਕਿਸਾਨਾਂ ਨੂੰ ਖੇਤਾਂ 'ਚ ਖੜ੍ਹੀ ਆਪਣੀ ਝੋਨੇ ਦੀ ਫ਼ਸਲ ਉਪਰ ਟ੍ਰੈਕਟਰ ਚਲਾਉਣਾ ਪਾ ਰਿਹਾ ਹੈ । ਤਸਵੀਰਾਂ ਸਾਹਮਣੇ ਆਈਆਂ ਹਨ ਸਮਰਾਲਾ ਦੇ ਪਿੰਡ ਟੋਡਰਪੁਰ ਤੋਂ ਜਿਥੇ ਕਿਸਾਨਾਂ ਨੇ ਆਪਣੀ 15 ਏਕੜ ਦੇ ਕਰੀਬ ਫ਼ਸਲ ਵਾਹੀ। ਕਿਸਾਨ ਨੂੰ 45 ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਨੁਕਸਾਨ ਹੋਇਆ। ਕਿਸਾਨਾਂ ਨੇ ਦਸਿਆ ਕਿ ਓਹਨਾਂ ਨੇ ਠੇਕੇ ਉਪਰ ਜ਼ਮੀਨ ਲਈ ਹੋਈ ਹੈ, ਪਰ ਚਾਈਨਾ ਵਾਇਰਸ ਦੇ ਫਸਲਾਂ 'ਤੇ ਹਮਲੇ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਥੇ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਦੀਪ ਸਿੰਘ ਚਾਹਲ ਨੇ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਪੰਜਾਬ ਸਰਕਾਰ ਕੋਲੋਂ ਕਿਸਾਨਾਂ ਨੂੰ ਮੁਆਵਜਾ ਦੇਣ ਦੀ ਮੰਗ ਕੀਤੀ ਹੈ |