ਸਬਜ਼ੀ ਲੈਣ ਗਏ International Kabaddi Player Germanjit Singh 'ਤੇ ਫਾਇਰਿੰਗ, ਵੇਖੋ ਕਿੰਝ ਬਚਿਆ ਖਿਡਾਰੀ

Continues below advertisement

ਸਬਜ਼ੀ ਲੈਣ ਗਏ International Kabaddi Player Germanjit Singh 'ਤੇ ਫਾਇਰਿੰਗ, ਵੇਖੋ ਕਿੰਝ ਬਚਿਆ ਖਿਡਾਰੀ

ਲਾ ਦੀ ਦਾਣਾ ਮੰਡੀ ਗੇਟ ਨਜ਼ਦੀਕ 'ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਫਾਇਰਿੰਗ ਹੋਈ ਹੈ। ਖਿਡਾਰੀ 'ਤੇ ਦੋ ਵਾਰ ਫਾਇਰ ਕੀਤੇ ਗਏ, ਇੱਕ ਫਾਇਰ ਖ਼ਾਲੀ ਗਿਆ ਜਦਕਿ ਦੂਸਰੇ ਫਾਇਰ 'ਚ ਕਬੱਡੀ ਖਿਡਾਰੀ ਨੇ ਭੱਜ ਕੇ ਆਪਣੀ ਜਾਨ ਬਚਾਈ। ਫਾਇਰਿੰਗ ਕਰਨ ਵਾਲੇ ਮੌਕੇ ਤੋਂ ਫ਼ਰਾਰ ਹੋ ਗਏ। ਉਥੇ ਹੀ ਇਤਲਾਹ ਮਿਲਦੇ ਹੀ ਮੌਕੇ 'ਤੇ ਪੁਲਿਸ ਟੀਮ ਪਹੁੰਚ ਗਈ ਜਿਨ੍ਹਾਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।

ਕਬੱਡੀ ਖਿਡਾਰੀ ਜਰਮਨਜੀਤ ਸਿੰਘ ਬੱਲ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਉਸ ਦੇ ਘਰ ਸਮਾਗਮ ਸੀ ਜਿਸ ਕਾਰਨ ਉਹ ਆਪਣੀ ਗੱਡੀ 'ਚ ਸਵਾਰ ਹੋਕੇ ਸਬਜ਼ੀ ਲੈਣ ਵਾਸਤੇ ਬਟਾਲਾ ਦਾਣਾ ਮੰਡੀ ਪਹੁੰਚਿਆ ਹੋਇਆ ਸੀ। ਸਬਜ਼ੀ ਮੰਡੀ ਵਿਚੋਂ ਸਬਜ਼ੀ ਲੈ ਕੇ ਜਦ ਉਹ ਵਾਪਿਸ ਜਾਣ ਲੱਗਾ ਤਾਂ ਉਸ ਨਾਲ ਇਹ ਵਾਰਦਾਤ ਵਾਪਰ ਗਈ 

ਕਬੱਡੀ ਖਿਡਾਰੀ ਦਾ ਕਹਿਣਾ ਸੀ ਕਿ ਸਰਕਾਰ ਨੂੰ ਸਖ਼ਤੀ ਕਰਦੇ ਹੋਏ ਐਸੇ ਲੋਕਾਂ ਦੇ ਹਥਿਆਰ ਜ਼ਬਤ ਕਰਦੇ ਹੋਏ ਲਾਇਸੰਸ ਰੱਦ ਕਰਨੇ ਚਾਹੀਦੇ ਹਨ ਅਤੇ ਹਰ ਵਿਅਕਤੀ ਨੂੰ ਅਸਲਾ ਲਾਇਸੰਸ ਨਹੀਂ ਦੇਣਾ ਚਾਹੀਦਾ।ਵੀ ਓ..ਓਥੇ ਹੀ ਮੌਕੇ ਤੇ ਪਹੁੰਚੇ ਡੀ ਐਸ ਪੀ ਲਲਿਤ ਕੁਮਾਰ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਫਾਇਰਿੰਗ ਕਰਨ ਵਾਲਾ ਮੰਡੀ ਠੇਕੇਦਾਰ ਮਨਜੀਤ ਅਤੇ ਉਸਦੇ ਕਰਿੰਦੇ ਮੌਕੇ ਤੋਂ ਫਰਾਰ ਹੋ ਚੁੱਕੇ ਹਨ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਜਲਦ ਹੀ ਫਰਾਰ ਆਰੋਪੀਆ ਨੂੰ ਗਿਰਫ਼ਤਾਰ ਕੀਤਾ ਜਾਵੇਗਾ

Continues below advertisement

JOIN US ON

Telegram