America 'ਚ ਪੰਜਾਬੀ ਪਰਿਵਾਰ ਅਗਵਾ,Hoshiarpur 'ਚ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
America 'ਚ ਪੰਜਾਬੀ ਪਰਿਵਾਰ ਅਗਵਾ,Hoshiarpur 'ਚ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਅਮਰੀਕਾ ਦੇ ਕੈਲੀਫੋਰਨੀਆ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਕਰ ਲਿਆ ਗਿਆ ਹੈ |ਅਗਵਾ ਕੀਤੇ ਗਏ ਚਾਰ ਲੋਕਾਂ ਵਿੱਚ ਇੱਕ ਅੱਠ ਮਹੀਨੇ ਦੀ ਬੱਚੀ ਅਤੇ ਉਸਦੇ ਮਾਤਾ-ਪਿਤਾ ਸ਼ਾਮਲ ਹਨ। ਸੋਮਵਾਰ ਵਾਪਰੀ ਇਸ ਘਟਨਾ ਬਾਰੇ ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਇਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ | ਅਗਵਾ ਕੀਤੇ ਗਏ ਲੋਕਾਂ 'ਚ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ 8 ਮਹੀਨੇ ਦੀ ਬੇਟੀ ਆਰੋਹੀ ਤੇ 39 ਸਾਲਾ ਅਮਨਦੀਪ ਸਿੰਘ ਸ਼ਾਮਲ ਹੈ | ਉਥੇ ਹੀ ਪੁਲਿਸ ਨੇ ਸ਼ੱਕੀ ਅਗਵਾਕਾਰ ਦੀ ਤਸਵੀਰ ਵੀ ਜਾਰੀ ਕੀਤੀ ਹੈ |ਪੁਲਿਸ ਨੇ ਦੱਸਿਆ ਕਿ ਅਗਵਾਕਾਰ ਹਥਿਆਰਬੰਦ ਅਤੇ ਖ਼ਤਰਨਾਕ ਹੈ।ਜਾਣਕਾਰੀ ਮੁਤਾਬਕ ਨਕਾਬਪੋਸ਼ ਅਗਵਾਕਾਰ ਭਿਖਾਰੀ ਬਣ ਕੇ ਊਨਾ ਦੇ ਦਫਤਰ ਵਿੱਚ ਆਇਆ ਤੇ ਪਿਸਤੌਲ ਦੀ ਨੋਕ ਤੇ ਚਾਰੋ ਲੋਕ ਨੂੰ ਅਗਵਾਹ ਕਰ ਕੇ ਊਨਾ ਦੀ ਹੀ ਗੱਡੀ ਵਿੱਚ ਲੈ ਗਿਆ |ਜਿਸ ਤੋਂ ਬਾਅਦ ਕਰੀਬ 30 ਕਿਲੋਮੀਟਰ ਦੀ ਦੂਰੀ ਤੇ ਅਗਵਾਹ ਹੋਏ ਲੋਕਾ ਦੇ ਮੋਬਾਈਲ ਮਿਲੇ ਨੇ ਤੇ ਗੱਡੀ ਨੂੰ ਅੱਗ ਲਗਾ ਦਿਤੀ ਗਈ ਸੀ| ਫਿਲਹਾਲ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਦੱਸ ਦਈਏ ਕਿ ਅਗਵਾ ਹੋਇਆ ਪਰਿਵਾਰ ਹੋਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਹਾਰਸੀ ਨਾਲ ਸੰਬੰਧਤ ਹੈ | ਪਰਿਵਾਰ ਦੇ ਅਗਵਾ ਹੋਣ ਦੀ ਖਬਰ ਮਿਲਣ 'ਤੇ ਪੰਜਾਬ 'ਚ ਰਹਿੰਦੇ ਪਰਿਵਾਰ 'ਚ ਦੁੱਖ ਦਾ ਮਾਹੌਲ ਹੈ | ਉਥੇ ਹੀ ਪਰਿਵਾਰਕ ਮੈਂਬਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸੀਆਂ ਹੈ ਕਿ ਅਗਵਾਕਾਰ ਵਲੋਂ ਨਾ ਤਾਂ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪਰਿਕਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਊਨਾ ਦੀ ਮਦਦ ਕਰੇ ਤਾਂ ਜੋ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਘਰ ਵਾਪਿਸ ਪਰਤ ਸਕਣ।