CM Mann ਨੂੰ ਬਦਨਾਮ ਕਰਨ ਵਾਲੀ Video ਦਾ ਸੱਚ ਆਇਆ ਸਾਹਮਣੇ ,ਇਹ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਜਾਣ ਲਵੋ ਸੱਚਾਈ
CM Mann ਨੂੰ ਬਦਨਾਮ ਕਰਨ ਵਾਲੀ Video ਦਾ ਸੱਚ ਆਇਆ ਸਾਹਮਣੇ ,ਇਹ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਜਾਣ ਲਵੋ ਸੱਚਾਈ
ਪੰਜਾਬ ਦੇ CM ਭਗਵੰਤ ਮਾਨ ਨੂੰ ਇਕ ਵੀਡੀਓ ਵਾਇਰਲ ਕਰਕੇ ਟ੍ਰੋਲ ਕੀਤਾ ਜਾ ਰਿਹਾ ਸੀ | ਇਸ ਵੀਡੀਓ 'ਚ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖ਼ੇਰ ਨੇ CM ਭਗਵੰਤ ਮਾਨ ਨਾਲ ਗੱਲ ਕਰਦੇ ਹੋਏ ਮਾਸਕ ਪਾ ਲਿਆ ਸੀ |
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਸੇ ਯੂਜਰ ਨੇ ਲਿਖਿਆ- ਸ਼ਰਾਬੀ? ਭਗਵੰਤ ਮਾਨ ਦੇ ਮੂੰਹੋਂ ਬਦਬੂ ਆ ਰਹੀ ਸੀ ਤਾਂ ਕਿਰਨ ਖੇਰ ਨੇ ਤੁਰੰਤ ਮਾਸਕ ਪਾ ਲਿਆ। ਇੰਨਾ ਹੀ ਨਹੀਂ ਇਸ ਵੀਡੀਓ 'ਤੇ 'ਪੈਗ ਦੀ ਵਾਸ਼ਨਾ' ਤੇ ਹੋਰ ਗਾਣੇ ਲਗਾ ਲਗਾ ਕੇ ਵਿਰਲਾ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ CM ਭਗਵੰਤ ਮਾਨ ਦੇ ਬਚਾਅ 'ਚ ਸਾਹਮਣੇ ਆਈ ਹੈ | ਕਿਰਨ ਖੇਰ ਨੇ ਝਾੜ ਪਾਉਂਦਿਆਂ ਕਿਹਾ ਹੈ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਅਜਿਹੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ | ਖੇਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਹ ਮਾਸਕ ਘੱਟ ਇਮਿਊਨਿਟੀ ਕਾਰਨ ਲਗਾਇਆ ਸੀ। ਇਸ ਵੀਡੀਓ ਵਿੱਚ ਭਗਵੰਤ ਮਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਨਾ ਕੀਤੀ ਜਾਵੇ। ਜੇਕਰ ਕੋਈ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੈ ਤਾਂ ਸਾਨੂੰ ਉਸ ਦੇ ਅਹੁਦੇ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਦੱਸ ਦੇਈਏ ਕਿ ਕਰੀਬ ਇੱਕ ਹਫ਼ਤਾ ਪਹਿਲਾਂ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ ਗਿਆ ਸੀ। ਹਵਾਈ ਅੱਡੇ ਦੇ ਨਵੇਂ ਨਾਂ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ। ਪ੍ਰੋਗਰਾਮ ਦੌਰਾਨ ਖੇਰ ਨੇ ਸਟੇਜ 'ਤੇ ਭਗਵੰਤ ਮਾਨ ਨਾਲ ਗੱਲਬਾਤ ਕਰਦਿਆਂ ਮੂੰਹ 'ਤੇ ਮਾਸਕ ਪਾ ਲਿਆ ਸੀ। ਜਿਸ ਦੀ ਇਕ ਕਲਿਪ ਵਾਇਰਲ ਕਰਕੇ ਮੁੱਖਮੰਤਰੀ ਭਗਵੰਤ ਮਾਨ ਨੂੰ ਬਦਨਾਮ ਕੀਤਾ ਜਾ ਰਿਹਾ ਸੀ ,ਜਿਸ ਬਾਰੇ ਸੰਸਦ ਮੈਂਬਰ ਕਿਰਨ ਖੇਰ ਦਾ ਇਹ ਸਪਸ਼ਟੀਕਰਨ ਸਾਹਮਣੇ ਆ ਗਿਆ ਹੈ |