ABP News

Moga 'ਚ congress ਦੀ ਮਹਿਲਾ ਸਰਪੰਚ ਟੈਂਕੀ 'ਤੇ ਚੜ੍ਹੀ, ਵੇਖੋ ਕਿਉਂ ਕੀਤਾ High Voltage Drama

Continues below advertisement

Moga 'ਚ congress ਦੀ ਮਹਿਲਾ ਸਰਪੰਚ ਟੈਂਕੀ 'ਤੇ ਚੜ੍ਹੀ, ਵੇਖੋ ਕਿਉਂ ਕੀਤਾ High Voltage Drama

#moga #congressisarpach #highvoltagedrama

Punjab News: ਪੁਲੀਸ ਨੇ ਪਿੰਡ ਡਾਲਾ ਦੀ ਕਾਂਗਰਸ ਪਾਰਟੀ ਨਾਲ ਸਬੰਧਤ ਮਹਿਲਾ ਸਰਪੰਚ ਖ਼ਿਲਾਫ਼ ਕਮੇਟੀ ਦੇ ਪੈਸੇ ਵਾਪਸ ਨਾ ਕਰਨ ’ਤੇ ਕੇਸ ਦਰਜ ਕਰ ਲਿਆ ਹੈ। ਇਸ ਦੇ ਵਿਰੋਧ ਵਿੱਚ ਸਰਪੰਚ ਕੁਲਦੀਪ ਕੌਰ ਨੇ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ ਧੋਖਾਧੜੀ ਦੇ ਮਾਮਲੇ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਸਵੇਰੇ 3 ਵਜੇ ਤੋਂ ਪਾਣੀ ਦੀ ਟੈਂਕੀ 'ਤੇ ਚੜ੍ਹੀ ਹੋਈ ਹੈ।

ਗਬਨ ਛੁਪਾਉਣ ਲਈ ਪੰਚਾਇਤ ਸਕੈਟਰੀ ਨੇ ਮਾਮਲਾ ਦਰਜ ਕਰਵਾਇਆ
ਕੁਲਦੀਪ ਕੌਰ ਨੇ ਦੋਸ਼ ਲਾਇਆ ਕਿ ਪਿੰਡ ਦੇ ਪੰਚਾਇਤ ਸਕੈਟਰੀ ਨੇ ਆਪਣੇ ਗੁਨਾਹਾਂ ਨੂੰ ਛੁਪਾਉਣ ਲਈ ਉਸ ਖ਼ਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਹੈ। ਪਹਿਲਾਂ ਕਾਂਗਰਸ ਸਰਕਾਰ ਨੂੰ ਮਿਲ ਕੇ ਦੂਜੇ ਉਮੀਦਵਾਰ ਦਾ ਪਰਚਾ ਨਿਯਮਾਂ ਦੇ ਉਲਟ ਜਾ ਕੇ ਉਸ ਨੂੰ ਰੱਦ ਕਰਵਾ ਕੇ ਚੋਣ ਲੜਨ ਲਈ ਮਜਬੂਰ ਕਰ ਦਿੱਤਾ। ਬਾਅਦ ਵਿੱਚ ਪੰਚਾਇਤ ਦੇ ਫੰਡਾਂ ਵਿੱਚ ਗਬਨ ਕਰ ਲਿਆ ਗਿਆ। ਹੁਣ ਇਸ ਗਬਨ ਨੂੰ ਛੁਪਾਉਣ ਲਈ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੂਚਨਾ ਮਿਲਦੇ ਹੀ ਥਾਣਾ ਮਹਿਣਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਫਿਲਹਾਲ ਸਰਪੰਚ ਕੁਲਦੀਪ ਕੌਰ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Continues below advertisement

JOIN US ON

Telegram