Mout Da Stunt : ਨੌਜਵਾਨ ਨੇ ਕੀਤਾ 'ਮੌਤ ਦਾ ਸਟੰਟ',ਕਮਜ਼ੋਰ ਦਿਲ ਨਾ ਵੇਖੋ ਵੀਡੀਓ

Mout Da Stunt : ਨੌਜਵਾਨ ਨੇ ਕੀਤਾ 'ਮੌਤ ਦਾ ਸਟੰਟ',ਕਮਜ਼ੋਰ ਦਿਲ ਨਾ ਵੇਖੋ ਵੀਡੀਓ 

ਨੌਜਵਾਨ ਨੇ ਕੀਤਾ 'ਮੌਤ ਦਾ ਸਟੰਟ'
ਕਮਜ਼ੋਰ ਦਿਲ ਨਾ ਵੇਖੋ ਵੀਡੀਓ 

ਇਹ ਤਸਵੀਰਾਂ ਨੇ ਖੰਨਾ ਦੀਆਂ ਜਿਥੇ ਸੁਪਰਫਾਸਟ ਰੇਲ ਗੱਡੀ ਦੇ ਦਰਵਾਜੇ ਨਾਲ ਲਟਕ ਕੇ ਸਟੰਟ ਕਰ ਰਿਹਾ ਇਹ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਸਟੰਤਬਾਜੀ ਦੇ ਚੱਕਰ 'ਚ ਰੇਲ ਦੇ ਦਰਵਾਜੇ 'ਤੇ ਲਟਕ ਰਿਹਾ ਇਹ ਨੌਜਵਾਨ ਖੰਭੇ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸਾ ਚਾਵਾ ਰੇਲਵੇ ਸਟੇਸ਼ਨ ਕੋਲ ਹੋਇਆ ਜਿਸ ਦੀ ਵੀਡੀਉ ਵੀ ਸਾਹਮਣੇ ਆਈ ਹੈ।

ਹਾਦਸੇ ਦੀ ਜਾਂਚ ਕਰ ਰਹੇ ਰੇਲਵੇ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਨੇ ਸੂਚਨਾ ਦਿੱਤੀ ਸੀ ਕਿ ਰੇਲ ਗੱਡੀ ਵਿੱਚੋਂ ਡਿੱਗ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਂਚ ਪੜਤਾਲ ਦੌਰਾਨ ਇੱਕ ਵੀਡੀਓ ਪੁਲਿਸ ਹੱਥ ਲੱਗੀ ਜਿਸ ਵਿੱਚ ਨੌਜਵਾਨ ਮਾਲਵਾ ਐਕਸਪ੍ਰੈਸ ਗੱਡੀ ਦੇ ਦਰਵਾਜੇ ਨਾਲ ਲਟਕਦਾ ਦਿਖਾਈ ਦੇ ਰਿਹਾ ਹੈ। 

ਵੀਡੀਓ ਤੋਂ ਪਤਾ ਲੱਗਾ ਕਿ ਨੌਜਵਾਨ ਫ਼ਿਲਮੀ ਸਟੰਟ ਕਰ ਰਿਹਾ ਸੀ। ਇਸੇ ਦੌਰਾਨ ਨੌਜਵਾਨ ਖੰਭੇ ਨਾਲ ਟਕਰਾ ਕੇ ਥੱਲੇ ਡਿੱਗ ਗਿਆ ਤੇ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ।

JOIN US ON

Telegram
Sponsored Links by Taboola