Janny Johal ਨੇ ਬਣਾਈ Video, ਵੇਖੋ ਹੁਣ ਕੀ ਕਹਿ ਗਈ | Justice For Sidhu moosewala
Janny Johal ਨੇ ਬਣਾਈ Video, ਵੇਖੋ ਹੁਣ ਕੀ ਕਹਿ ਗਈ | Justice For Sidhu moosewala
Letter to CM ਗੀਤ ਰਾਹੀਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗ ਰਹੀ ਪੰਜਾਬੀ ਗਾਇਕਾ ਜੈਨੀ ਜੋਹਲ ਨੇ ਵੀਡੀਓ ਜਾਰੀ ਕੀਤੀ ਹੈ |
ਇਸ ਵੀਡੀਓ ਰਾਹੀਂ ਜੈਨੀ ਨੇ ਉਨ੍ਹਾਂ ਸਾਰੇ ਲੋਕਾਂ ਦਾ ਧਨਵਾਦ ਕੀਤਾ ਹੈ ਜਿਨ੍ਹਾਂ ਨੇ ਵੀ ਉਸਨੂੰ ਤੇ ਉਸਦੇ ਗੀਤ Letter to CM ਨੂੰ ਸਪੋਰਟ ਕੀਤਾ |
ਵੀਡੀਓ ਰਾਹੀਂ ਜੈਨੀ ਜੋਹਲ ਨੇ ਕਿਹਾ ਹੈ ਕਿ ਉਹ ਉਸਨੂੰ ਸਪਾਟ ਕਰਨ ਵਾਲੇ ਹਰ ਇਕ ਸ਼ਖਸ ਦੀ ਕਰਜਦਾਰ ਹੈ ਤੇ ਉਹ ਇਸੀ ਤਰ੍ਹਾਂ ਡਟੀ ਰਹੇਗੀ ਜਦ ਤੱਕ ਸਰਕਾਰਾਂ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਹੀਂ ਦਿੰਦੀਆਂ |
ਦੱਸ ਦਈਏ ਕਿ ਗਾਇਕਾ ਜੈਨੀ ਜੌਹਲ ਦਾ ਗੀਤ 'ਲੈਟਰ ਟੂ CM' ਰਿਲੀਜ਼ ਹੁੰਦਿਆਂ ਸਾਰ ਹੀ ਸੁਰਖੀਆਂ 'ਚ ਆ ਗਿਆ ਸੀ | ਇਸ ਗੀਤ ਰਾਹੀਂ ਜੈਨੀ ਨੇ ਸਿੱਧੂ ਮੂਸੇਵਾਲਾ ਲਈ ਪੰਜਾਬ ਦੀ ਮਾਨ ਸਰਕਾਰ ਕੋਲੋਂ ਇਨਸਾਫ ਮੰਗਿਆ ਸੀ | ਲੇਕਿਨ ਗੀਤ ਦੀ ਵੀਡੀਓ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ ਦੀਆਂ ਵੀਡੀਓ ਤਸਵੀਰਾਂ ਲਗਾਉਣ ਕਾਰਨ ਵਿਵਾਦ ਖੜ੍ਹੇ ਹੋ ਰਹੇ ਸੀ | ਉਥੇ ਹੀ ਰਿਲੀਜ਼ ਤੋਂ ਕੁਝ ਸਮਾਂ ਬਾਅਦ ਇਸ ਗੀਤ ਨੂੰ youtube ਤੋਂ ਹਾਈਡ ਵੀ ਕਰ ਦਿਤਾ ਗਿਆ ਸੀ | ਜਿਸ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕਾਂ ਤੇ ਪਰਿਵਾਰ 'ਚ ਰੋਸ਼ ਵੇਖਣ ਨੂੰ ਮਿਲਿਆ |