Punjab Police Recruitment: ਕਾਂਸਟੇਬਲਾਂ ਦੀ ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ, ਸੀਐਮ ਭਗਵੰਤ ਮਾਨ ਨੇ ਦਿੱਤੀ ਹੱਲਾਸ਼ੇਰੀ

Continues below advertisement

Punjab Police Recruitment: ਪੁਲਿਸ 'ਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਦੀ ਭਰਤੀ ਲਈ 65000 ਨੌਜਵਾਨ ਦੇ ਰਹੇ ਪ੍ਰੀਖਿਆ, ਸੀਐਮ ਭਗਵੰਤ ਮਾਨ ਨੇ ਦਿੱਤੀ ਹੱਲਾਸ਼ੇਰੀ

 

ਚੰਡੀਗੜ੍ਹ: ਅੱਜ ਪੰਜਾਬ ਪੁਲਿਸ 'ਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਉਮੀਦਵਾਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਪੁਲਿਸ 'ਚ ਕਾਂਸਟੇਬਲਾਂ ਦੀਆਂ 1156 ਅਸਾਮੀਆਂ ਦੀ ਭਰਤੀ ਲਈ ਲਗਪਗ 65000 ਨੌਜਵਾਨ ਪ੍ਰੀਖਿਆ ਦੇ ਰਹੇ ਹਨ। ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ। ਪੰਜਾਬ ਪੁਲਸ 'ਚ 2500 ਨਵੀਆਂ ਅਸਾਮੀਆਂ ਕੱਢੀਆਂ ਹਨ। ਹੁਣ ਤੱਕ 18543 ਨੌਕਰੀਆਂ ਦੇ ਚੁੱਕੇ ਹਾਂ ਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। 

ਲੁਧਿਆਣਾ ਦੇ ਸਰਾਭਾ ਨਗਰ ਸਥਿਤ ਜੀਐਨਪੀ ਸਕੂਲ ਸਥਿਤ ਸੈਂਟਰ ਵਿੱਚ ਕਾਂਸਟੇਬਲ ਭਰਤੀ ਲਈ ਪ੍ਰੀਖਿਆ ਦੇਣ ਆਏ ਉਮੀਦਵਾਰਾਂ ਨੇ ਆਪਣੀ ਰਾਏ ਸਾਂਝੀ ਕੀਤੀ ਤੇ ਕਿਹਾ ਕਿ ਇਸ ਵਾਰ ਉਨ੍ਹਾਂ ਦਾ ਪੇਪਰ ਵਧੀਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਵਾਰ ਸਖਤ ਸੁਰੱਖਿਆ ਹੇਠ ਪੇਪਰ ਹੋਇਆ ਹੈ ਤੇ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।  

ਇਸ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਹਰਿਆਣਾ ਤੋਂ ਆਏ ਉਮੀਦਵਾਰਾਂ ਨੇ ਵੀ ਕਿਹਾ ਕਿ ਕਾਂਸਟੇਬਲ ਭਰਤੀ ਦਾ ਪੇਪਰ ਉਨ੍ਹਾਂ ਵੱਲੋਂ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਕਾਫ਼ੀ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੇਪਰਾਂ ਵਿੱਚ ਆਸਾਨੀ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਦਿੱਕਤਾਂ ਜ਼ਰੂਰ ਹਨ ਪਰ ਉਮੀਦ ਹੈ ਕਿ ਉਹ ਅੱਗੇ ਨਿਕਲ ਜਾਣਗੇ। ਇੱਥੇ ਇਹ ਵੀ ਦੱਸ ਦੇਈਏ ਕਿ ਹਰਿਆਣਾ ਤੋਂ ਆਏ ਨੌਜਵਾਨ ਨੇ ਕਿਹਾ ਕਿ ਪੰਜਾਬੀ ਵਿੱਚ ਉਨ੍ਹਾਂ ਨੂੰ ਥੋੜ੍ਹੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ ਪਰ ਪੇਪਰ ਕਾਫੀ ਵਧਿਆ ਹੋਇਆ ਹੈ।

ਦੱਸ ਦਈਏ ਕਿ ਪੰਜਾਬ ਪੁਲਿਸ ਦੇ ਇਨਵੈਸਟੀਗੇਸ਼ਨ, ਇੰਟੈਲੀਜੈਂਸ, ਜ਼ਿਲ੍ਹਾ ਅਤੇ ਆਰਮਡ ਪੁਲਿਸ ਕਾਡਰ ਵਿੱਚ ਐਸਆਈ ਰੈਂਕ ਦੇ ਜਵਾਨਾਂ ਦੀਆਂ ਕੁੱਲ 560 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਇਨਵੈਸਟੀਗੇਸ਼ਨ ਕੇਡਰ ਵਿੱਚ 787 ਹੈੱਡ ਕਾਂਸਟੇਬਲ ਰੈਂਕ ਦੇ ਸਿਪਾਹੀਆਂ ਦੀ ਭਰਤੀ ਲਈ ਪ੍ਰੀਖਿਆ ਹੋਵੇਗੀ। 

Continues below advertisement

JOIN US ON

Telegram