Sandeep Sunny in Court : Sudhir Suri Murder Case 'ਚ ਸੰਦੀਪ ਸੰਨੀ ਨੂੰ ਦੋ ਦਿਨ ਹੋਰ ਰਿੜਕੇਗੀ ਪੁਲਿਸ

Sandeep Sunny in Court : Sudhir Suri Murder Case 'ਚ ਸੰਦੀਪ ਸੰਨੀ ਨੂੰ ਦੋ ਦਿਨ ਹੋਰ ਰਿੜਕੇਗੀ ਪੁਲਿਸ 
#sudhirsurimurdercase #sandeepsunny #khalistan
ਸੁਧੀਰ ਸੂਰੀ ਕਤਲਕਾਂਡ 'ਚ ਸੰਦੀਪ ਸੰਨੀ ਦੀ ਪੇਸ਼ੀ 
ਸੰਦੀਪ ਸੰਨੀ ਦਾ ਦੋ ਦਿਨਾਂ ਹੋਰ ਪੁਲਿਸ ਰਿਮਾਂਡ

ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਕੇਸ 'ਚ ਸੰਦੀਪ ਸਿੰਘ ਉਰਫ ਸੰਨੀ ਦਾ ਦੋ ਦਿਨਾਂ ਹੋਰ ਪੁਲਿਸ ਰਿਮਾਂਡ ਮਿਲ ਗਿਆ ਹੈ।
ਪੁਲਿਸ ਨੇ ਅੱਜ ਸੰਦੀਪ ਸੰਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਮੰਗਿਆ ਸੀ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।
ਦੱਸ ਦਈਏ ਕਿ ਪੁਲਿਸ ਨੂੰ ਸੰਨੀ ਦਾ ਤੀਜੀ ਵਾਰ ਪੁਲਿਸ ਰਿਮਾਂਡ ਮਿਲਿਆ ਹੈ।ਇਸ ਤੋਂ ਪਹਿਲਾਂ ਸੰਦੀਪ ਸਿੰਘ ਨੂੰ ਸ਼ਨੀਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿੱਥੇ ਪੁਲਿਸ ਨੇ ਉਸ ਦਾ ਤਿੰਨ ਦਿਨਾਂ ਪੁਲਿਸ ਰਿਮਾਂਡ ਦਿੱਤਾ ਸੀ।
ਸੰਦੀਪ ਸੰਨੀ ਜਿਸਨੇ 4 ਨਵੰਬਰ ਨੂੰ ਸਰੇਆਮ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ , ਅੱਜ ਉਸਨੂੰ ਸਖਤ ਸੁਰੱਖਿਆ ਹੇਠ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਪੁਲਿਸ ਤੀਜੀ ਵਾਰ ਸੰਦੀਪ ਦਾ ਰਿਮਾਂਡ ਲੈਣ 'ਚ ਕਾਮਯਾਬ ਰਹੀ ਹੈ |

JOIN US ON

Telegram
Sponsored Links by Taboola