Shiv Sena Leader ਖਿਲਾਫ ਧਰਨਾ ਦੇ ਰਹੇ ਸਿੱਖ ਆਗੂ ਆਪਸ 'ਚ ਉਲਝੇ, ਵੇਖੋ ਕਿੰਝ ਪੈ ਗਿਆ ਸੀ ਖਿਲਾਰਾ...

Shiv Sena Leader ਖਿਲਾਫ ਧਰਨਾ ਦੇ ਰਹੇ ਸਿੱਖ ਆਗੂ ਆਪਸ 'ਚ ਉਲਝੇ, ਵੇਖੋ ਕਿੰਝ ਪੈ ਗਿਆ ਸੀ ਖਿਲਾਰਾ...

#shivsenaleader #gurdaspur #clash #sikhjathebndian #nihang

ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਵਲੋ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਹਰਵਿੰਦਰ ਸੋਨੀ ਦੀ ਗ੍ਰਿਫ਼ਤਾਰੀ ਨੂੰ ਲੈਕੇ ਸਿੱਖ ਜਥੇਬੰਦੀਆਂ ਵਲੋਂ ਐਸਐਸਪੀ ਦਫਤਰ ਗੁਰਦਾਸਪੁਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਉਸ ਵੇਲ਼ੇ ਸਥਿਤੀ ਤਨਾਅ ਪੂਰਨ ਹੋ ਗਈ ਜਦੋਂ ਕੁੱਝ ਨਿਹੰਗ ਸਿੰਘ ਜੱਥੇਬੰਦੀਆਂ ਨੇ ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਦੇ ਘਰ ਵੱਲ ਨੂੰ ਚੱਲ ਪਏ, ਅਤੇ ਕੁੱਝ ਜਥੇਬੰਦੀਆ ਨੇ ਕਿਹਾ ਕਿ ਉਹ ਪੁਲਿਸ ਪ੍ਰਸਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਕੋਈ ਐਕਸ਼ਨ ਕਰਨਗੇ, ਜਿਸ ਤੋਂ ਬਾਅਦ ਨਿਹੰਗ ਸਿੰਘ ਅਤੇ ਮਾਨ ਦਲ ਦੇ ਆਗੂਆ ਵਿੱਚ ਤਿੱਖੀ ਬਹਿਸ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਆਗੂਆ ਨੇ ਇਕ ਦੁਜੇ ਨੂੰ ਸਮਝਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਅੱਤੇ ਮੋਰਚੇ ਦੀ ਕਾਰਵਾਈ ਸ਼ੁਰੂ ਕਰਵਾਈ।

ਇਸ ਮੌਕੇ ਤੇ ਸਤਿਕਾਰ ਕਮੇਟੀ ਜਥੇਬੰਦੀ ਦੇ ਆਗੂ ਬਲਬੀਰ ਸਿੰਘ ਨੇ ਕਿਹਾ ਕਿ ਹਰਵਿੰਦਰ ਸੋਨੀ ਵਲੋ ਦਿੱਤੇ ਗਏ ਬਿਆਨ ਨੇ ਹਰ ਇਕ ਦੇ ਹਿਰਦੇ ਵਲੂੰਧਰੇ ਹਨ ਇਸ ਲਈ ਪ੍ਰਸਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਨਿਹੰਗ ਸਿੰਘ ਜੱਥੇਬੰਦੀਆਂ ਨੇ ਸੋਨੀ ਦੇ ਘਰ ਵੱਲ ਨੂੰ ਚਾਲੇ ਪਾਏ ਸਨ, ਜਿਸ ਕਰਕੇ ਆਪਸੀ ਸਹਿਮਤੀ ਨਾਂ ਹੋਣ ਕਰਕੇ ਥੋੜੀ ਬਹਿਸ ਬਾਜੀ ਹੋਈ ਹੈ ਪਰ ਹੁਣ ਸਾਰੀਆਂ ਜਥੇਬੰਦੀਆ ਦੀ ਸਹਿਮਤੀ ਬਣ ਗਈ ਹੈ ਅਤੇ ਮੋਰਚਾ ਚੜਦੀ ਕਲਾ ਵਿੱਚ ਹੈ ਪੁਲਿਸ ਪ੍ਰਸਾਸਨ ਨਾਲ ਨੇ ਜਲਦ ਸ਼ਿਵਸੈਨਾ ਆਗੂ ਤੇ ਪਰਚਾ ਦਰਜ ਨਾਂ ਕੀਤਾ ਤਾਂ ਤਿੱਖਾ ਸੰਘਰਸ ਉਲੀਕੀਆਂ ਜਾਵੇਗਾ।

JOIN US ON

Telegram
Sponsored Links by Taboola