ਮਾਣ ਪੰਜਾਬੀ ਹੋਣ 'ਤੇ : ਰੂਪਨਗਰ ਦੀ ਜੰਮਪਲ ਅਮਨ ਕਾਲੜਾ ਬਣੀ ਆਸਟ੍ਰੇਲੀਆ 'ਚ ਪਹਿਲੀ ਸਿੱਖ ਕੌਂਸਲਰ,ਗੁੜਤੀ 'ਚ ਮਿਲੀ ਸੇਵਾ ਭਾਵਨਾ

Continues below advertisement

ਮਾਣ ਪੰਜਾਬੀ ਹੋਣ 'ਤੇ : ਰੂਪਨਗਰ ਦੀ ਜੰਮਪਲ ਅਮਨ ਕਾਲੜਾ ਬਣੀ ਆਸਟ੍ਰੇਲੀਆ 'ਚ ਪਹਿਲੀ ਸਿੱਖ ਕੌਂਸਲਰ,ਗੁੜਤੀ 'ਚ ਮਿਲੀ ਸੇਵਾ ਭਾਵਨਾ 

#australia #ropar #amanpreetkaur #councellor 

Punjab News: ਸ਼ਹਿਰ ਦੇ ਸਤਿਆਲ ਪਰਿਵਾਰ ਦੇ ਗ੍ਰਹਿ ਵਿਖੇ ਖੁਸ਼ੀਆਂ ਦੀ ਲਹਿਰ ਹੈ। ਬੀਤੇ ਦਿਨੀਂ ਹੀ ਰੂਪਨਗਰ ਦੀ ਜੰਮਪਲ ਅਮਨ ਕੌਰ ਸਤਿਆਲ-ਕਾਲੜਾ ਨੇ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਦੇ ਇਲਾਕੇ ਵਾਕਰਵਿਲਾ ਵਿੱਚ ਕੌਂਸਲਰ (ਐਮਸੀ) ਬਣਨ ਦੀ ਸਫਲਤਾ ਹਾਸਲ ਕਰਕੇ ਦੱਖਣ ਆਸਟ੍ਰੇਲੀਆ ਵਿੱਚ ਪਹਿਲੀ ਭਾਰਤੀ, ਸਿੱਖ, ਪੰਜਾਬਣ ਕੌਂਸਲਰ ਹੋਣ ਦਾ ਮਾਣ ਹਾਸਲ ਕੀਤਾ ਹੈ।

ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸਤਿਆਲ ਪਰਿਵਾਰ ਦੇ ਮਿੱਤਰ ਤੇ ਸਨੇਹੀ ਅਮਨ ਕੌਰ ਕਾਲੜਾ ਦੇ ਪੇਕੇ ਘਰ ਵਿਖੇ ਉਨ੍ਹਾਂ ਦੇ ਵੱਡੇ ਭਰਾ ਆਮ ਆਦਮ ਪਾਰਟੀ ਦੇ ਸੂਬਾਈ ਆਗੂ, ਵਾਰਡ ਨੰਬਰ 21 ਤੋਂ ਕੌਂਸਲਰ  ਇੰਦਰਪਾਲ ਸਿੰਘ ਰਾਜੂ ਸਤਿਆਲ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਸਨ। ਸਤਿਆਲ ਨਿਵਾਸ ਵਿਖੇ ਪਹੁੰਚਣ ਵਾਲੇ ਸਮੂਹ ਮਿੱਤਰ ਸਨੇਹੀਆਂ ਦਾ ਤਰਨਜੀਤ ਕੌਰ ਸਤਿਆਲ ਵੱਲੋਂ ਗਰਮਜੋਸ਼ੀ ਨਾਲ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। 


ਇਸ ਬਾਰੇ ਰਾਜੂ ਸਤਿਆਲ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਆਸਟ੍ਰੇਲੀਆ ਦੇ ਸਫਲ ਕਾਰੋਬਾਰੀ ਐਸਪੀ ਸਿੰਘ ਕਾਲੜਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਉਪਰੰਤ ਪਿਛਲੇ ਪੰਦਰਾਂ ਸਾਲਾਂ ਤੋਂ ਐਡੀਲੇਡ ਆਸਟ੍ਰੇਲੀਆ ਵਿਖੇ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ। ਅਮਨ ਕੌਰ ਐਮਐਸਸੀ (ਆਈਟੀ) ਦੀ ਉੱਚ ਯੋਗਤਾ ਰੱਖਦੇ ਹੋਣ ਦੇ ਨਾਲ ਨਾਲ ਐਡੀਲੇਡ ਵਿਖੇ ਜਸਟਿਸ ਆਫ ਪੀਸ ਐਵਾਰਡ ਜਿੱਤ ਕੇ 36 ਵਿਭਾਗਾਂ ਦੀ ਸੇਵਾ ਕਰਨ ਦਾ ਮਾਣ ਵੀ ਹਾਸਲ ਕਰ ਚੁੱਕੇ ਹਨ। 


ਸ਼ਹਿਰ ਦੀ ਜੰਮਪਲ ਇਸ ਨੌਜਵਾਨ ਪੰਜਾਬਣ ਤੋਂ ਭਵਿੱਖ ਅੰਦਰ ਆਸਟ੍ਰੇਲੀਆ ਵਿਖੇ ਸਿਆਸਤ ਦੇ ਖੇਤਰ ਵਿੱਚ ਹੋਰ ਵੱਡੀਆਂ ਪੁਲਾਘਾਂ ਪੁੱਟਣ ਦੀਆਂ ਪ੍ਰਬਲ ਸੰਭਾਵਨਾਵਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 2015 ਵਿੱਚ ਸ੍ਰੀਮਤੀ ਐਡੀਲੇਡ ਦਾ ਐਵਾਰਡ ਵੀ ਹਾਸਲ ਹੋਇਆ ਸੀ। ਜ਼ਿਕਰਯੋਗ ਹੈ ਕਿ ਅਮਨ ਕੌਰ ਨੂੰ ਸਮਾਜਸੇਵਾ ਤੇ ਸਕਾਰਾਤਮਕ ਸਿਆਸਤ ਦੀ ਗੁੜਤੀ ਆਪਣੇ ਪਿਤਾ ਸਮਾਜਸੇਵੀ ਤੇ ਨਗਰ ਕੌਸ਼ਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਤੋਂ ਵਿਰਸੇ ਵਿੱਚ ਹੀ ਮਿਲੀ ਹੈ। 

Continues below advertisement

JOIN US ON

Telegram