Punjab News : ਪੰਜਾਬ 'ਚ ਦੋ ਟਾਰਗੇਟ ਕਿਲਿੰਗ ਤੋਂ ਬਾਅਦ ਪੰਜਾਬ ਸਰਕਾਰ ਹਰ ਸੁਰੱਖਿਆ ਮੁਲਾਜ਼ਮ ਨੂੰ ਦੇਵੇਗੀ ਕਮਾਂਡੋਜ਼ ਵਾਂਗ ਵਿਸ਼ੇਸ਼ ਸਿਖਲਾਈ

Punjab News : ਪੰਜਾਬ 'ਚ ਦੋ ਟਾਰਗੇਟ ਕਿਲਿੰਗ ਤੋਂ ਬਾਅਦ ਪੰਜਾਬ ਸਰਕਾਰ ਹਰ ਸੁਰੱਖਿਆ ਮੁਲਾਜ਼ਮ ਨੂੰ ਦੇਵੇਗੀ ਕਮਾਂਡੋਜ਼ ਵਾਂਗ ਵਿਸ਼ੇਸ਼ ਸਿਖਲਾਈ

#Punjabnews #Punjabgovernment #training #securityguard 

Punjab News : ਅੰਮ੍ਰਿਤਸਰ ਅਤੇ ਕੋਟਕਪੂਰਾ 'ਚ ਦੋ ਟਾਰਗੇਟ ਕਿਲਿੰਗ ਤੋਂ ਬਾਅਦ ਹੁਣ ਪੰਜਾਬ ਸਰਕਾਰ ਟਾਰਗੇਟੇਡ ਹਸਤੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਯੋਜਨਾ ਤਿਆਰ ਕਰ ਰਹੀ ਹੈ। ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਹਰ ਸੁਰੱਖਿਆ ਮੁਲਾਜ਼ਮ ਨੂੰ ਕਮਾਂਡੋਜ਼ ਵਾਂਗ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਹੋਮ ਗਾਰਡ, ਕਾਂਸਟੇਬਲ ਜਾਂ ਹੋਰ ਅਫਸਰਾਂ ਨੂੰ ਆਪਣੀ ਪੋਸਟ ਦੇ ਅਨੁਸਾਰ ਵਿਸ਼ੇਸ਼ ਸਿਖਲਾਈ ਦਾ ਚਾਰਟ ਪਾਸ ਕਰਨਾ ਹੋਵੇਗਾ। ਉਹ ਹਰ ਤਰ੍ਹਾਂ ਦੇ ਅਪਰੇਸ਼ਨਾਂ ਵਿੱਚ ਕਿਸੇ ਵੀ ਸਥਿਤੀ ਵਿੱਚ ਦੁਸ਼ਮਣ ਨੂੰ ਮਾਰਨ ਦੇ ਯੋਗ ਹੋਣਗੇ।

ਸੁਰੱਖਿਆ ਗਾਰਡਾਂ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਹੁਣ ਸਿਰਫ਼ ਜਵਾਨ ਅਤੇ ਚੁਸਤ-ਦਰੁਸਤ ਗਾਰਡ ਹੀ ਸੁਰੱਖਿਆ ਵਿੱਚ ਤਾਇਨਾਤ ਹੋਣਗੇ। ਹਰੇਕ ਜ਼ਿਲ੍ਹੇ ਵਿੱਚ ਸੁਰੱਖਿਆ ਗਾਰਡਾਂ ਦੀ ਸਮੀਖਿਆ ਕਰਨ ਲਈ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਨੋਡਲ ਅਧਿਕਾਰੀ ਹੋਵੇਗਾ। ਜੋ ਇਸ ਗੱਲ ਦਾ ਜਾਇਜ਼ਾ ਲਵੇਗਾ ਕਿ ਕੀ ਕਿਸੇ ਟਾਰਗੇਟੇਡ ਹਸਤੀਆਂ ਨੂੰ ਦਿੱਤੀ ਗਈ ਸੁਰੱਖਿਆ ਵਿਚ ਕੋਈ ਕਮੀ ਹੈ ਜਾਂ ਨਹੀਂ ਜਾਂ ਫਿਰ ਕਿਸੇ ਬਦਲਾਅ ਦੀ ਲੋੜ ਹੈ। ਨੋਡਲ ਅਫਸਰ ਹਰ ਹਫ਼ਤੇ ਰਿਪੋਰਟ ਤਿਆਰ ਕਰੇਗਾ ਅਤੇ ਸਿੱਧੇ ਆਈਜੀ ਸੁਰੱਖਿਆ ਨੂੰ ਦੇਵੇਗਾ।
 
ਕਮਾਂਡੋ ਟਰੇਨਿੰਗ ਮਿਲਣ ਤੋਂ ਟਾਰਗੇਟੇਡ ਦੇ ਨਾਲ ਤਾਇਨਾਤ ਹੋਏ ਸੁਰੱਖਿਆ ਗਾਰਡ ਮੌਕੇ 'ਤੇ ਹੀ ਕਾਰਵਾਈ ਨੂੰ ਅੰਜਾਮ ਦੇ ਸਕਣਗੇ। ਕਮਾਂਡੋਜ਼ ਦੀ ਸਿਖਲਾਈ ਵਿੱਚ ਰੋਜ਼ਾਨਾ 42 ਕਿਲੋਮੀਟਰ ਦੀ ਦੌੜ, 7 ਕਿਲੋਮੀਟਰ ਪਾਣੀ 'ਚ ਤੈਰਨਾ , 3200 ਪੁਸ਼ਅਪ, 25 ਬਹੁਤ ਸਖ਼ਤ ਗਤੀਵਿਧੀਆਂ ਅਤੇ 42 ਕਿਲੋਮੀਟਰ ਵਿੱਚੋਂ 12 ਕਿਲੋਮੀਟਰ ਤੱਕ ਭਾਰ ਲੈ ਕੇ ਦੌੜਨਾ ਸ਼ਾਮਲ ਹੁੰਦਾ ਹੈ।

ਦੱਸ ਦੇਈਏ ਕਿ ਪੰਜਾਬ ਦੇ ਖੁਫੀਆ ਅਤੇ ਸੁਰੱਖਿਆ ਵਿੰਗ ਨੇ ਵਿਸ਼ੇਸ਼ ਸਿਖਲਾਈ ਸਬੰਧੀ ਆਪਣੀ ਪੂਰੀ ਰਿਪੋਰਟ ਤਿਆਰ ਕਰ ਲਈ ਹੈ। ਹੁਣ ਇਸ ਨੂੰ ਮਨਜ਼ੂਰੀ ਲਈ ਕੇਂਦਰੀ ਗ੍ਰਹਿ ਵਿਭਾਗ ਕੋਲ ਭੇਜਿਆ ਜਾਵੇਗਾ। ਗੌਰਤਲਬ ਹੈ ਕਿ ਪੰਜਾਬ ਵਿੱਚ ਇੱਕ ਹਫ਼ਤੇ ਵਿੱਚ ਦੋ ਕਤਲ ਹੋਏ ਹਨ।
 

 

 

JOIN US ON

Telegram
Sponsored Links by Taboola