ਵੇਖੋ ਅਮੀਰ ਚੋਰ - ਸਕਾਰਪੀਓ 'ਤੇ ਆਏ ਚੋਰ ਬੁਲੇਟ ਲੈ ਕੇ ਹੋਏ ਫ਼ਰਾਰ, ਵਾਰਦਾਤ ਸੀਸੀਟੀਵੀ ਵਿੱਚ ਕੈਦ

Continues below advertisement

ਵੇਖੋ ਅਮੀਰ ਚੋਰ -  ਸਕਾਰਪੀਓ 'ਤੇ ਆਏ ਚੋਰ ਬੁਲੇਟ ਲੈ ਕੇ ਹੋਏ ਫ਼ਰਾਰ, ਵਾਰਦਾਤ ਸੀਸੀਟੀਵੀ ਵਿੱਚ ਕੈਦ

#ludhiana #thieves #cctv #bulletchori #richthieves

Ludhiana News: ਲੁਧਿਆਣਾ ਦੇ ਹੈਬੋਵਾਲ ਇਲਾਕੇ ਦੇ ਵਿੱਚ ਬੁਲੇਟ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੁਲੇਟ ਚੋਰੀ ਕਰਨ ਲਈ ਚੋਰ ਐਸਯੂਵੀ ਗੱਡੀ ਦੇ ਵਿੱਚ ਸਵਾਰ ਹੋ ਕੇ ਆਏ। 
ਇਸ ਪੂਰੀ ਵਾਰਦਾਤ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿਚ ਸਕਾਰਪੀਓ ਸਵਾਰ ਕੁਝ ਨੌਜਵਾਨ ਬੁਲੇਟ ਮੋਟਰਸਾਈਕਲ ਖੜਾ ਵੇਖ ਕੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਨੇ ਅਤੇ ਫਿਰ ਉਸ ਦਾ ਲੋਕ ਖੁੱਲ੍ਹ ਕੇ ਲੈ ਕੇ ਫ਼ਰਾਰ ਹੋ ਜਾਂਦੇ ਹਨ। ਸੀਸੀਟੀਵੀ ਵਿੱਚਗੱਡੀ ਦਾ ਨੰਬਰ ਵੀ ਦੇਖਿਆ ਗਿਆ ਹੈ ਜੋ ਕਿ pb29 ਹੈ।

ਇਸ ਚੋਰੀ ਦੀ ਵਾਰਦਾਤ ਤੋਂ ਬਾਅਦ ਬੁਲੇਟ ਦੇ ਮਾਲਕ ਸੰਦੀਪ ਨੇ ਪੁਲਿਸ ਕੋਲ ਚੋਰੀ ਦੀ ਰਿਪੋਰਟ ਲਿਖਾਈ ਹੈ। ਸੰਦੀਪ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਆਪਣੇ ਦੋਸਤ ਨੂੰ ਦਿੱਤਾ ਸੀ ਜੋ ਕਿ ਹੈਬੋਵਾਲ ਦੇ ਅੰਬੈਸਡਰ ਹੋਟਲ ਗਿਆ ਅਤੇ ਫਿਰ ਉੱਥੇ ਜਾ ਕੇ ਉਸ ਨੇ ਬੁਲੇਟ ਖੜ੍ਹਾ ਕਰ ਦਿੱਤਾ ਕੁਝ ਨੌਜਵਾਨ ਸਕਾਰਪੀਓ ਗੱਡੀ ਦੇ ਵਿੱਚ ਬੈਠ ਕੇ ਆਏ ਅਤੇ ਉਨ੍ਹਾਂ ਨੇ ਬੁਲੇਟ ਚੋਰੀ ਕਰ ਲਿਆ।

 ਇਸ ਪੂਰੀ ਵਾਰਦਾਤ ਦੀ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰ ਕਿਸ ਤਰ੍ਹਾਂ ਬੁਲੇਟ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ।

 ਜਦੋਂ ਇਸ ਬਾਬਤ ਪੁਲਿਸ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਤੇ ਛੇਤੀ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਕਾਨੂੰਨ ਹਿਸਾਬ ਉਨ੍ਹਾਂ ਉੱਤੇ ਕਾਰਵਾਈ ਕੀਤੀ ਜਾਵੇਗੀ। ਪਰ ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

Continues below advertisement

JOIN US ON

Telegram