Big Breaking : ਗੀਤ ਰਾਹੀਂ Gun Culture ਨੂੰ ਪ੍ਰਮੋਟ ਕਰਨ ਵਾਲੇ Singer Kuljit Singh ’ਤੇ ਮਾਮਲਾ ਦਰਜ

Big Breaking : ਗੀਤ ਰਾਹੀਂ Gun Culture ਨੂੰ ਪ੍ਰਮੋਟ ਕਰਨ ਵਾਲੇ Singer Kuljit Singh ’ਤੇ ਮਾਮਲਾ ਦਰਜ

#punjabnews #Punjabisong #Gunculture #moga #punjabisinger #fir

ਮੋਗਾ ਦੇ ਪਿੰਡ ਰਾਜਿਆਣਾ ਤੋਂ ਜਿੱਥੇ ਕੁਲਜੀਤ ਸਿੰਘ ਨਾਮ ਦੇ ਇੱਕ ਗਾਇਕ ਵੱਲੋਂ ਆਪਣੇ ਗਾਣੇ "ਮਹਾਕਾਲ" ਵਿਚ ਹਥਿਆਰਾਂ ਨੂੰ ਪ੍ਰਮੋਟ ਕਰਦਾ ਨਜ਼ਰ ਆਇਆ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆ ਬਾਘਾ ਪੁਰਾਣਾ ਪੁਲਸ ਨੇ ਗਾਇਕ ਕੁਲਜੀਤ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਗਾਇਕ ਕੁਲਜੀਤ ਸਿੰਘ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ । 

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਬਾਘਾਪੁਰਾਣਾ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਡੀ ਜੀ ਪੀ, ਪੰਜਾਬ ਅਤੇ ਐਸ. ਐਸ. ਪੀ. ਮੋਗਾ ਗੁਰਲੀਨ ਸਿੰਘ ਖੁਰਾਨਾ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦੇ ਹੋਏ ਬੀਤੀ ਦੇਰ ਰਾਤ ਕੁਲਜੀਤ ਸਿੰਘ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਪਰਚਾ ਦਰਜ ਕੀਤਾ ਗਿਆ ਹੈ।

 

ਗਾਇਕ ਕੁਲਜੀਤ ਸਿੰਘ ਵੱਲੋਂ 16 ਘੰਟੇ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਗਾਣਾ ਪੋਸਟ ਕੀਤਾ ਗਿਆ ਹੈ ਜਿਸ ਦਾ ਟਾਈਟਲ 'ਮਹਾਂਕਾਲ' ਹੈ ਅਤੇ ਉਸ ਵਿਚ ਹਥਿਆਰਾਂ ਬਾਰੇ ਗੱਲ ਕੀਤੀ ਗਈ ਹੈ ।

JOIN US ON

Telegram
Sponsored Links by Taboola