Sidhu Moosewala News: ਸਿੱਧੂ ਮੂਸੇਵਾਲੇ ਦੇ ਪਿਤਾ ਦੇ ਬਾਡੀਗਾਰਡ ਨੇ ਮੈਰਿਜ ਪੈਲੇਸ 'ਚ ਕੀਤੀ ਫਾਇਰਿੰਗ, ਇੱਕ ਜ਼ਖ਼ਮੀ
Sidhu Moosewala News: ਸਿੱਧੂ ਮੂਸੇਵਾਲੇ ਦੇ ਪਿਤਾ ਦੇ ਬਾਡੀਗਾਰਡ ਨੇ ਮੈਰਿਜ ਪੈਲੇਸ 'ਚ ਕੀਤੀ ਫਾਇਰਿੰਗ, ਇੱਕ ਜ਼ਖ਼ਮੀ
#sidhumoosewalafather #bodyguardfiring #abpsanjha
Sidhu Moosewala News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਨੇ ਮੈਰਿਜ ਪੈਲੇਸ 'ਚ ਗੋਲੀ ਚਲਾਈ ਸੀ। ਗਨਮੈਨ ਨਵਜੋਤ ਸਿੰਘ ਵੱਲੋਂ ਗੋਲੀ ਚਲਾਉਣ ਨਾਲ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਉਂਝ ਨਵਜੋਤ ਸਿੰਘ ਛੁੱਟੀ ਉੱਪਰ ਸੀ ਤੇ ਵਿਆਹ ਵੇਖਣ ਲਈ ਆਇਆ ਸੀ। ਪੁਲਿਸ ਮੁਤਾਬਕ ਨਵਜੋਤ ਸਿੰਘ ਨੇ ਗੋਲੀ ਕਿਸੇ ਮੰਦਭਾਵਨਾ ਨਾਲ ਨਹੀਂ ਚਲਾਈ।
ਹਾਸਲ ਜਾਣਕਾਰੀ ਮੁਤਾਬਕ ਮਾਨਸਾ ਕੈਂਚੀਆਂ ਦੇ ਨੇੜੇ ਮੈਰਿਜ ਪੈਲੇਸ ਰਾਇਲ ਗਰੀਨ ’ਚ ਵਿਆਹ ਦੌਰਾਨ ਗੋਲੀ ਚਲਾਉਣ ਵਾਲੇ ਨਵਜੋਤ ਸਿੰਘ ਦੀ ਮਰਹੂਮ ਪੰਜਾਬੀ ਗਾਇਕ ਸਿੱਧੂਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੰਨਮੈਨ ਵਜੋਂ ਪਛਾਣ ਹੋਈ ਹੈ। ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਮਗਰੋਂ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਬਾਅਦ ਵਿੱਚ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ਹੈ।
Tags :
Firing Firing In Marriage Big News Firing In Punjab PUNJAB NEWS ABP ਪੰਜਾਬ Live Punjabi News LATEST NEWS Sidhu Moosewala Father Bodyguard