Sidhu Moosewala ਦੇ ਪਰਿਵਾਰ 'ਤੇ ਹਮਲੇ ਦਾ ਖਦਸ਼ਾ,ਪੁਲਿਸ ਨੇ ਪਿੰਡ Moosa ਕੀਤਾ ਸੀਲ, ਵੇਖੋ ਪਿੰਡ ਦੇ ਹਾਲਾਤ

Sidhu Moosewala ਦੇ ਪਰਿਵਾਰ 'ਤੇ ਹਮਲੇ ਦਾ ਖਦਸ਼ਾ,ਪੁਲਿਸ ਨੇ ਪਿੰਡ Moosa ਕੀਤਾ ਸੀਲ, ਵੇਖੋ ਪਿੰਡ ਦੇ ਹਾਲਾਤ

#sidhumoosewala #moosa #seal #mansapolice #abpsanjha

ਪੁਲਿਸ ਦੇ ਵਲੋਂ Sidhu Moose Wala ਦੇ ਪਿੰਡ ਮੂਸਾ ਨੂੰ ਸੀਲ ਕਰ ਦਿੱਤਾ ਗਿਆ ਹੈ। ਸੂਤਰਾਂ ਦਾ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਮਾਨਸਾ ਪੁਲਿਸ ਨੂੰ ਸੂਚਨਾ ਮਿਲੀ ਹੈ ਕਿ ਸਿੱਧੂ ਮੂਲੇਵਾਲਾ ਦੇ ਪਰਿਵਾਰ 'ਤੇ ਹਮਲਾ ਕੀਤਾ ਜਾ ਸਕਦਾ ਹੈ। ਜਿਸ ਤੋਂ ਮੁਸਤੈਦ ਹੋਈ ਮਾਨਸਾ ਪੁਲਿਸ ਨੇ ਮੂਸੇਵਾਲ ਦੇ ਘਰ ਦੀ ਚੌਕਸੀ ਵਧਾ ਦਿੱਤੀ ਹੈ। 
ਸਿੱਧੂ ਮੂਸੇਵਾਲ ਦੇ ਘਰ ਚੱਪੇ-ਚੱਪੇ 'ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਘਰ ਦੇ ਬਾਹਰ ਐਲਐਮਜੀ ਸਮੇਤ ਕਰਮੀ ਤਾਇਨਾਤ ਕੀਤੇ ਗਏ ਹਨ। ਉਥੇ ਹੀ ਪਿੰਡ ਅੰਦਰ ਆਉਣ-ਜਾਣ ਵਾਲੇ ਵਿਅਕਤੀਆਂ ਨੂੰ  ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਹੀ ਪਿੰਡ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਕਾਬਿਲੇਗ਼ੌਰ ਹੈ ਕਿ ਸਿੱਧੂ ਮਸੇਵਾਲਾ ਦੇ ਪਿਤਾ ਨੂੰ ਪਹਿਲਾਂ ਵੀ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ। ਜਿਸ ਤੋਂ ਬਾਅਦ ਪਰਿਵਾਰ ਦੀ ਸਕਿਉਰਟੀ ਵਧਾਈ ਗਈ ਸੀ। ਤੇ ਹੁਣ ਇਕ ਵਾਰ ਫਿਰ ਤੋਂ ਮੂਸੇਵਾਲਾ ਦੇ ਪਰਿਵਾਰ 'ਤੇ ਹਮਲੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਜਿਸ ਕਾਰਨ ਪਿੰਡ ਅਤੇ ਘਰ 'ਚ ਭਾਰੀ ਪੁਲਿਸ ਬਲ ਪਹਿਰਾ ਦੇ ਰਿਹਾ ਹੈ |

JOIN US ON

Telegram
Sponsored Links by Taboola