Sidhu Moose Wala Murder Case 'ਚ ਵੱਡਾ ਖੁਲਾਸਾ, ਗੁਆਂਢੀ ਜਗਤਾਰ ਨੇ ਰੰਜਿਸ਼ 'ਚ CCTV ਤੋਂ ਕੀਤੀ ਸੀ ਰੇਕੀ
Sidhu Moose Wala Murder Case 'ਚ ਵੱਡਾ ਖੁਲਾਸਾ, ਗੁਆਂਢੀ ਜਗਤਾਰ ਨੇ ਰੰਜਿਸ਼ 'ਚ CCTV ਤੋਂ ਕੀਤੀ ਸੀ ਰੇਕੀ
#sidhumoosewala #jagtarsingh #cctv #abpsanjha
ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ
ਪੁਲਿਸ ਨੂੰ ਪਤਾ ਲੱਗਾ ਹੈ ਕਿ ਸਿੱਧੂ ਦੇ ਗੁਆਂਢੀ ਜਗਤਾਰ ਨੇ ਰੰਜਿਸ਼ ਦੇ ਚਲਦਿਆਂ ਆਪਣੇ ਸੀਸੀਟੀਵੀ ਰਾਹੀਂ ਉਸਦੀ ਰੇਕੀ ਕੀਤੀ ਸੀ |
ਦੱਸ ਦਈਏ ਕਿ ਇਸੇ ਗੁਆਂਢੀ ਜਗਤਾਰ ਸਿੰਘ ਨੇ ਦੋ ਸਾਲ ਪਹਿਲਾਂ ਮੂਸੇਵਾਲਾ ਦਾ ਗੀਤ ਲੀਕ ਕੀਤਾ ਸੀ। ਜਿਸ ਸਬੰਧੀ ਥਾਣਾ ਆਨੰਦਪੁਰ ਸਾਹਿਬ ਵਿਖੇ 2020 ਨੂੰ ਜਗਤਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ
ਇਸ ਦੁਸ਼ਮਣੀ ਵਿੱਚ ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਜੱਗੂ ਭਗਵਾਨਪੁਰੀਆ ਨਾਲ ਹੱਥ ਮਿਲਾਇਆ।ਤੇ ਕਤਲ ਦੇ ਪਲਾਨ 'ਚ ਉਸ ਨੇ ਆਪਣੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਮੂੰਹ ਮੂਸੇਵਾਲਾ ਦੇ ਘਰ ਵੱਲ ਮੋੜ ਲਿਆ। ਜਿਸ ਰਾਹੀਂ ਉਹ ਸਿੱਧੂ ਦੀ ਖਬਰ ਕਾਤਲਾਂ ਤਕ ਪਹੁੰਚਾਉਂਦਾ ਰਿਹਾ |
ਫਿਲਹਾਲ ਪੁਲਿਸ ਇਸ ਕਤਲ ਮਾਮਲੇ ਦੇ ਫੜ੍ਹੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ |