'ਸਿਰ 'ਤੇ ਕਫ਼ਨ ਬੰਨ੍ਹ ਕੇ ਆਏ ਹਾਂ, ਆਖਰੀ ਸਾਹ ਤੱਕ ਮਰਨ ਵਰਤ ਜਾਰੀ ਰੱਖਾਂਗਾਂ'

Continues below advertisement

'ਸਿਰ 'ਤੇ ਕਫ਼ਨ ਬੰਨ੍ਹ ਕੇ ਆਏ ਹਾਂ, ਆਖਰੀ ਸਾਹ ਤੱਕ ਮਰਨ ਵਰਤ ਜਾਰੀ ਰੱਖਾਂਗਾਂ'

ਖਨੌਰੀ ਬਾਰਡਰ 
ਅਸ਼ਰਫ ਢੁੱਡੀ

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਤੋਂ ਬਾਅਦ , ਖਿਨੋਰੀ ਬਾਰਡਰ ਤੇ ਮੌਜੂਦ ਮੋਰਚਾ ਵਿੱਚ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋਝੰਡੇ ਭੁੱਖ ਹੜਤਾਲ ਤੇ ਬੈਠ ਗਏ ਹਨ, Bku ਸਿੱਧੂਪੁਰ ਵਲੋ 17 ਕਿਸਾਨਾਂ ਦੀ ਸੂਚੀ ਤਿਆਰ ਕੀਤੀ ਹੈ ਜੌ ਕਿ ਲੜੀਵਾਰ ਭੁੱਖ ਹੜਤਾਲ ਤੇ ਬੈਠਣਗੇ , 

ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋਝੰਡੇ ਨੇ ਕਿਹਾ ਕਿ ਮੈਂ ਸਿਰ ਤੇ ਕਫ਼ਨ ਬੰਨ੍ਹ ਕੇ ਆਇਆ ਹਾਂ ਮਰਦੇ ਦਮ ਤਕ ਭੁੱਖ ਹੜਤਾਲ ਤੇ ਬੈਠਾਂਗਾ , ਕਿਸਾਨਾਂ ਦੀਆਂ ਮੰਗਾਂ ਮਨਵਾ ਕੇ ਕਿ ਜਾਵਾਂਗੇ , ਅਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਸਰਕਾਰ ਹਿਰਾਸਤ ਵਿੱਚੋ ਰਿਹਾ ਕਰਕੇ ਖੀਨੋਰੀ ਮੋਰਚੇ ਵਿਚ ਵਾਪਿਸ ਨਹੀਂ ਛੱਡ ਕੇ ਜਾਂਦੀ ਅਸੀ ਸਰਕਾਰ ਲਈ ਸਾਹ ਲੈਣਾ ਵੀ ਔਖਾ ਕਰ ਦਿਆਂਗੇ , 

ਕਿਸਾਨ ਲੀਡਰ ਅਤੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਨੂੰ ਵਾਰ ਵਾਰ ਅਪੀਲ ਕਰਦੇ ਹਾਂ ਕਿ ਸਾਡੇ ਲੀਡਰ ਜਗਜੀਤ ਸਿੰਘ ਡੱਲੇਵਾਲ ਨੂੰ ਵਾਪਿਸ ਖਿਣੋਰੀ ਮੋਰਚਾ ਵਿੱਚ ਜਿਵੇ ਲੇ ਕੇ ਗਏ ਹਨ , ਓਵੇ ਹੀ ਵਾਪਿਸ ਛੱਡ ਕੇ ਜਾਣ , ਨਹੀਂ ਤਾਂ ਕਿਸਾਨ ਆਪਣੀ ਰਣਨੀਤੀ ਬਣਾ ਕੇ ਓਹਨਾ ਨੂੰ ਵਾਪਿਸ ਲੈ ਕੇ ਆਉਣਗੇ
ਇਸ ਸਮੇਂ ਕਿਸਾਨ ਲੀਡਰ ਸੁਖਜੀਤ ਸਿੰਘ ਹਰਦੋਝੰਡੇ ਭੁੱਖ ਹੜਤਾਲ ਤੇ ਹਨ , ਜੇਕਰ ਓਹਨਾ ਦੀ ਸਿਹਤ ਵਿਗੜਦੀ ਹੈ ਜਾ ਫਿਰ ਪੁਲਿਸ ਓਹਨਾ ਨੂ ਚੁੱਕ ਕੇ ਲੈਕੇ ਜਾਏਗੀ ਤਾਂ ਸੂਚੀ ਵਿੱਚ ਅਗਲੇ ਨਬਰ ਵਾਲਾ ਕਿਸਾਨ ਭੁੱਖ ਹੜਤਾਲ ਤੇ ਬੈਠ ਜਾਏਗਾ , ਏਸੇ ਤਰਾਂ ਮਰਨ ਵਰਤ ਦਾ ਸਿਲਸਿਲਾ ਜਾਰੀ ਰਹੇਗਾ । 

Continues below advertisement

JOIN US ON

Telegram