ਉਧਾਰ ਸਮਾਨ ਨਹੀਂ ਦਿੱਤਾ ਤਾਂ ਦੁਕਾਨਦਾਰ 'ਤੇ ਚਲਾ ਦਿੱਤੀ ਗੋਲੀ
Continues below advertisement
ਉਧਾਰ ਸਮਾਨ ਨਹੀਂ ਦਿੱਤਾ ਤਾਂ ਦੁਕਾਨਦਾਰ 'ਤੇ ਚਲਾ ਦਿੱਤੀ ਗੋਲੀ
Report: Sunny Chopra (Ferozpur)
ਫਿਰੋਜ਼ਪੁਰ ਦੇ ਜੀਰਾ ਵਿੱਚ ਉਧਾਰ ਸਮਾਨ ਨਹੀਂ ਦਿੱਤਾ ਤਾਂ ਦੁਕਾਨਦਾਰ ਤੇ ਚਲਾ ਦਿੱਤੀ ਗੋਲੀ
ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਸਰਹੱਦੀ ਜਿਲ੍ਹਾ ਫਿਰੋਜ਼ਪੁਰ ਅੰਦਰ ਲੋਕਾਂ ਦੇ ਮਨਾਂ ਚੋਂ ਪੁਲਿਸ ਦਾ ਖੌਫ਼ ਇਸ ਕਦਰ ਖਤਮ ਹੋ ਚੁੱਕਿਆ ਕਿ ਮਾੜੇ ਮੋਟੇ ਵਿਵਾਦ ਨੂੰ ਲੈਕੇ ਲੋਕ ਇੱਕ ਦੂਸਰੇ ਤੇ ਗੋਲੀਆਂ ਚਲਾ ਰਹੇ ਹਨ। ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਪਿਛਲੇ ਕਰੀਬ ਇੱਕ ਹਫਤੇ ਤੋਂ ਜਿਲ੍ਹੇ ਅੰਦਰ ਲਗਾਤਾਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਹਲਕਾ ਜੀਰਾ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਦੁਕਾਨਦਾਰ ਤੇ ਉਧਾਰ ਨਾ ਦੇਣ ਤੇ ਗਾਹਕ ਨੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ । ਜਿਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਸਵੀਰ ਸਿੰਘ ਵਾਸੀ ਪਿੰਡ ਗਲੋਟੀ ਥਾਣਾ ਕੋਟ ਈਸੇ ਖਾਂ, ਜਿਸ ਦੀ ਦੁਕਾਨ ਪਿੰਡ ਸ਼ਾਹ ਬੋਕਰ ਵਿਖੇ ਜਿਸਦੀ ਦੁਕਾਨ ਬਿਜਲੀ ਤੇ ਹੋਰ ਸਮਾਨ ਦੀ ਹੈ। ਉਸਨੇ ਦੱਸਿਆ ਕਿ ਗੁਰਜੀਤ ਸਿੰਘ ਉਰਫ ਸਾਭਾ ਵਾਸੀ ਪਿੰਡ ਬਘੇਲੇ ਵਾਲਾ, ਜੋ ਉਸਦੀ ਦੁਕਾਨ ਤੋਂ ਏਸੀ ਦੇ ਸਵਿੱਚ ਲੈਣ ਲਈ ਆਇਆ ਸੀ ਅਤੇ ਉਸਨੇ ਸਮਾਨ ਉਧਾਰ ਦੇਣ ਤੋ ਮਨਾਂ ਕਰਨ ਤੇ ਗਾਲੀ ਗਲੋਚ ਕਰਨ ਲੱਗ ਪਿਆ ਤੇ ਘਰੋਂ ਆਪਣਾ ਲਾਇਸੈਂਸੀ ਰਿਵਾਲਵਰ ਲਿਆ ਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਉਸਤੇ ਫਾਇਰ ਕੀਤਾ ...ਜੋ ਉਸਦੀ ਖੱਬੀ ਲੱਤ ਵਿੱਚ ਲੱਗਾ ...ਜਿਸਨੂੰ ਜਖਮੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਪੁਲਿਸ ਵੱਲੋਂ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਮੁੱਕਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਦੀ ਭਾਲ ਜਾਰੀ ਹੈ।
Continues below advertisement