30 ਸਾਲ ਪੁਰਾਣੇ ਕੇਸ 'ਚ ਸੇਵਾਮੁਕਤ IG, SHO ਤੇ SI ਨੂੰ 3 ਸਾਲ ਦੀ ਸਜ਼ਾ ਦਾ ਐਲਾਨ

30 ਸਾਲ ਪੁਰਾਣੇ ਕੇਸ 'ਚ ਮੁਹਾਲੀ ਦੀ CBI ਕੋਰਟ ਨੇ ਸਜ਼ਾ ਦਾ ਐਲਾਨ ਕੀਤਾ. 1992 ਦੇ ਸੁਰਜੀਤ ਸਿੰਘ ਕਿਡਨੈਪਿੰਗ ਮਾਮਲੇ 'ਚ ਕੋਰਟ ਨੇ ਸੇਵਾਮੁਕਤ IG ਬਲਕਾਰ ਸਿੰਘ, ਰਿਟਾਇਰਡ SHO ਉਧਮ ਸਿੰਘ ਅਤੇ ਸਬ ਇੰਸਪੈਕਟਰ ਸਾਹਿਬ ਸਿੰਘ ਨੂੰ 3-3 ਸਾਲ ਕੈਦ ਦੀ ਸਜ਼ਾ ਸੁਣਾਈ ਹੈ...ਹਾਲਾਂਕਿ ਪਰਿਵਾਰ ਫੈਸਲੇ ਤੋਂ ਸੰਤੁਸ਼ਟ ਨਹੀਂ ਅਤੇ ਫੈਸਲੇ ਨੂੰ ਉੱਚ ਅਦਾਲਤ ਚ ਚੁਣੌਤੀ ਦੇਣ ਦੀ ਤਿਆਰੀ ਚ ਹੈ..... 7 ਮਈ 1992 ਨੂੰ ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਸਣੇ 3 ਲੋਕਾਂ ਨੂੰ ਪੁਲਿਸ ਨੂੰ ਕਸਟਡੀ ਚ ਲਿਆ ਸੀ...ਦੋ ਲੋਕਾਂ ਨੂੰ ਤਾਂ ਛੱਡ ਦਿੱਤਾ ਪਰ ਸੁਰਜੀਤ ਵਾਪਸ ਨਹੀਂ ਆਇਆ...ਪੁਲਿਸ ਨੇ ਉਸ ਸਮੇਂ ਕਿਹਾ ਸੀ ਕਿ ਸੁਰਜੀਤ ਉਨਾਂ ਦੀ ਕਸਟਡੀ ਚੋਂ ਫਰਾਰ ਹੋ ਗਿਆ....ਪਰਿਵਾਰ ਨੇ ਹਾਈਕਰੋਟ ਦਾ ਰੁਖ ਕੀਤਾ ਤਾਂ ਹਾਈਕੋਰਟ ਨੇ ਮਾਮਲੇ ਦੀ ਜਾਂਚ CBI ਨੂੰ ਸੌਂਪੀ.... ਇਸ ਕੇਸ ਚ ਕੁੱਲ 9 ਮੁਲਜ਼ਮ ਸਨ...ਜਿਨਾਂ ਚੋਂ 5 ਨੂੰ CBI ਨੇ ਬਰੀ ਕਰ ਦਿੱਤਾ ਸੀ... 30 ਸਾਲਾਂ ਬਾਅਦ ਦੋਸ਼ੀਆਂ ਨੂੰ ਸਿਰਫ 3 ਸਾਲ ਦੀ ਸਜ਼ਾ ਹੋਣ ਤੇ ਪਰਿਵਾਰ ਨੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ।

JOIN US ON

Telegram
Sponsored Links by Taboola