ਸਿਆਸਤ 'ਚ ਜਾਣ ਦਾ ਕੋਈ ਇਰਾਦਾ ਨਹੀਂ: Jagjit Singh Dallewal
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ 'ਚ ਅੱਜ ਕਿਸਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ, ਜਿਨਾਂ 'ਚ ਪੰਜਾਬ ਤੋਂ ਇਲਾਵਾ ਕਈ ਸੂਬਿਆਂ ਦੇ ਹੋਰ ਕਿਸਾਨ ਵੀ ਸ਼ਾਮਲ ਸਨ। ਜਥੇ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਸਨ। 'ਏਬੀਪੀ ਸਾਂਝਾ' ਨਾਲ ਗੱਲਬਾਤ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਸਿਆਸਤ 'ਚ ਆਉਣ ਬਾਰੇ ਸਵਾਲ 'ਤੇ ਕਿਹਾ ਕਿ ਐਸਕੇਐਮ ਬਹੁਤ ਮੁਸ਼ਕਲ ਨਾਲ ਹੋਂਦ 'ਚ ਆਇਆ ਹੈ। ਇਸ ਨੇ ਵੱਡੀ ਲੜਾਈ ਲੜੀ ਹੈ ਤੇ ਜਿੱਤੀ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਸੰਗਠਨ ਹੈ ਤੇ ਸਾਡਾ ਸਿਆਸਤ 'ਚ ਆਉਣ ਦਾ ਕੋਈ ਇਰਾਦਾ ਨਹੀਂ। ਡੱਲੇਵਾਲ ਨੇ ਕਿਹਾ ਕਿ ਜੇਕਰ ਕੋਈ ਸਿਆਸਤ 'ਚ ਜਾਣਾ ਵੀ ਚਾਹੁੰਦਾ ਹੈ ਤਾਂ ਉਹ ਨਿੱਜੀ ਤੌਰ 'ਤੇ ਜਾ ਸਕਦਾ ਹੈ ਤੇ ਐਸਕੇਐਮ ਸਿਆਸਤ ਤੋਂ ਦੂਰ ਰਹੇਗਾ।
Tags :
Punjab Politics Jagjit Singh Dallewal Punjab 2022 Elections Jagjit Singh Dallewal Interview Jagjit Singh Dallewal On Punjab Elections Jagjit Singh Dallewal On Meeting Farmers Meeting With Cm Channi