Jagtar Singh Tara |UAPA ਕੇਸ 'ਚ ਜਗਤਾਰ ਸਿੰਘ ਤਾਰਾ ਬਰੀ,ਸਾਬਕਾ CM ਪੰਜਾਬ ਬੇਅੰਤ ਸਿੰਘ ਦੀ ਕੀਤੀ ਸੀ ਹੱਤਿਆ

Continues below advertisement

Jagtar Singh Tara |UAPA ਕੇਸ 'ਚ ਜਗਤਾਰ ਸਿੰਘ ਤਾਰਾ ਬਰੀ,ਸਾਬਕਾ CM ਪੰਜਾਬ ਬੇਅੰਤ ਸਿੰਘ ਦੀ ਕੀਤੀ ਸੀ ਹੱਤਿਆ
#Jalandhar #Jagtarsinghtara #abplive 
UAPA ਕੇਸ 'ਚ ਜਗਤਾਰ ਸਿੰਘ ਤਾਰਾ ਬਰੀ
ਸਾਬਕਾ CM ਪੰਜਾਬ ਬੇਅੰਤ ਸਿੰਘ ਦੀ ਕਤੀ ਸੀ ਹੱਤਿਆ
2012 ਦੇ ਵਿਚ ਦਰਜ ਹੋਇਆ ਸੀ ਕੇਸ
ਗੁਰਾਇਆਂ ਥਾਣੇ ਵਿੱਚ ਦਰਜ ਹੋਇਆ ਸੀ ਮਾਮਲਾ
ਜਲੰਧਰ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਕੀਤਾ ਬਰੀ

ਇਸ ਵੇਲੇ ਦੀ ਵੱਡੀ ਖ਼ਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਜਗਤਾਰ ਸਿੰਘ ਤਾਰਾ ਨੂੰ UAPA ਕੇਸ 'ਚ ਬਰੀ ਕਰ ਦਿੱਤਾ ਗਿਆ
ਜੀ ਹਾਂ ਜਲੰਧਰ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾਇਆ ਹੈ
ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜਲੰਧਰ ਦੀ ਅਦਾਲਤ ਵਿੱਚ ਤਾਰਾ ਦੀ ਪੇਸ਼ੀ ਹੋਈ ਸੀ
ਜਿਥੇ ਅਦਾਲਤ ਨੇ ਸੁਣਵਾਈ ਕਰਦਿਆਂ ਇਸ ਮਾਮਲੇ ਵਿੱਚ ਤਾਰਾ ਨੂੰ ਬਰੀ ਕਰ ਦਿੱਤਾ ਹੈ।
ਦੱਸ ਦਈਏ ਕਿ ਤਾਰਾ ਦੇ ਖਿਲਾਫ 2012 ਦੇ ਵਿਚ ਗੁਰਾਇਆ ਥਾਣੇ ਵਿੱਚ ਯੂਏਪੀਏ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜਿਸ ਦੀ ਸੁਣਵਾਈ ਚੱਲ ਰਹੀ ਸੀ |
ਤਾਰਾ ਦੇ ਵਕੀਲ ਕੇ.ਐਸ.ਹੁੰਦਲ ਨੇ ਦੱਸਿਆ ਕਿ 20 ਮਈ ਨੂੰ ਅਦਾਲਤ ਵਿੱਚ ਬਹਿਸ ਹੋਈ ਸੀ ।
ਜਿਸ ਤੋਂ ਬਾਅਦ ਅਦਾਲਤ ਨੇ ਅੱਜ ਸੁਣਵਾਈ ਤੈਅ ਕੀਤੀ ਸੀ। ਤੇ ਅੱਜ ਤਾਰਾ ਨੂੰ ਅਦਾਲਤ ਵਿੱਚ ਬਰੀ ਕਰ ਦਿੱਤਾ ਗਿਆ।
ਤਾਰਾ ਦੇ ਬਰੀ ਹੋਣ 'ਤੇ ਸਿੱਖ ਜਥੇਬੰਦੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਦੱਸ ਦਈਏ ਕਿ
ਤਾਰਾ ਦਾ ਜਨਮ 1977 ਨੂੰ ਰੋਪੜ ਜ਼ਿਲ੍ਹੇ ਦੇ ਪਿੰਡ ਡੇਕਵਾਲਾ ਵਿੱਚ ਹੋਇਆ।
ਬਚਪਨ ਵਿੱਚ ਹੀ ਉਹ ਆਪਣੇ ਖੇਤਰ ਵਿੱਚ ਸਰਗਰਮ ਖਾਲਿਸਤਾਨੀ ਲਹਿਰ ਦੇ ਕਾਰਕੁੰਨਾਂ ਦੇ ਪ੍ਰਭਾਵ ਹੇਠ ਆਇਆ
ਅੱਸੀ ਵੀਆਂ ਦੌਰਾਨ ਪੰਜਾਬ ਵਿੱਚ ਚੱਲਦੇ ਹਿੰਸਕ ਦੌਰ ਦੌਰਾਨ ਪਰਿਵਾਰ ਨੇ ਉਨ੍ਹਾਂ ਨੂੰ ਵੱਡੇ ਭਰਾ ਕੋਲ ਦਿੱਲੀ ਭੇਜਿਆ
ਦਿੱਲੀ ਆਕੇ ਤਾਰਾ ਨੇ ਖਾਲਿਸਤਾਨੀ ਕਾਰਕੁਨਾਂ ਨਾਲ ਰਾਬਤਾ ਵਧਾ ਦਿੱਤਾ ਤੇ ਬੱਬਰ ਖਾਲਸਾ ਵਿੱਚ ਸਰਗਰਮ ਹੋ ਗਿਆ
1995 ਵਿੱਚ ਤਾਰਾ ਨੇ ਜਗਤਾਰ ਸਿੰਘ ਹਵਾਰਾ ਅਤੇ ਦਿਲਾਵਰ ਸਿੰਘ ਬੱਬਰ ਨਾਲ ਰਲ਼ ਕੇ
ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਲਈ ਚੰਡੀਗੜ੍ਹ ਦੇ ਪੰਜਾਬ ਸਕੱਤਰੇਤ ਵਿੱਚ ਬੰਬ ਧਮਾਕਾ ਕੀਤਾ।
ਬੇਅੰਤ ਸਿੰਘ ਕਤਲ ਕੇਸ ਵਿੱਚ ਤਾਰਾ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਚੰਡੀਗੜ੍ਹ ਦੀ ਬੂੜੈਲ ਜੇਲ੍ਹ ਵਿੱਚ ਬੰਦ ਕੀਤਾ ਗਿਆ
2004 ਵਿੱਚ ਤਾਰਾ ਨੇ ਹਵਾਰਾ ਤੇ ਪਰਮਜੀਤ ਸਿੰਘ ਭਿਉਰਾ ਨਾਲ ਚੰਡੀਗੜ੍ਹ ਦੀ ਅਤਿ ਆਧੁਨਿਕ ਜੇਲ੍ਹ ਵਿੱਚੋਂ 94 ਫੁੱਟ ਲੰਬੀ ਸੁਰੰਗ ਪੁੱਟੀ ਤੇ ਫ਼ਰਾਰ ਹੋ ਗਏ।
ਫਰਾਰ ਹੋਣ ਤੋਂ 11 ਸਾਲ ਬਾਅਦ ਤਾਰਾ ਨੂੰ 6 ਜਨਵਰੀ 2015 ਨੂੰ ਬੈਂਗਕਾਕ ਵਿੱਚ ਥਾਈਲੈਂਡ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ |
ਤਾਰਾ ਨੂੰ ਭਾਰਤ ਲਿਆ ਕੇ ਮੁੜ ਬੇਅੰਤ ਸਿੰਘ ਕਤਲ ਕੇਸ ਅਤੇ ਬੂੜੈਲ ਜੇਲ੍ਹ ਬਰੇਕ ਵਰਗੇ ਕੇਸ ਚਲਾਏ ਗਏ।
ਜਿਸ ਤੋਂ ਬਾਅਦ ਬੇਅੰਤ ਸਿੰਘ ਕਤਲ ਕੇਸ ਵਿੱਚ ਤਾਰਾ ਨੇ ਜਨਵਰੀ 2018 ਵਿੱਚ ਅਦਾਲਤ ਅੱਗੇ ਲਿਖਤੀ ਤੌਰ ਉੱਤੇ ਆਪਣਾ ਗੁਨਾਹ ਸਵਿਕਾਰ ਕਰ ਲਿਆ।
ਤੇ 16 ਮਾਰਚ 2018 ਨੂੰ ਅਦਾਲਤ ਨੇ ਉਨ੍ਹਾਂ ਨੂੰ ਬੇਅੰਤ ਕੇਸ ਵਿੱਚ ਦੋਸ਼ੀ ਮੰਨਿਆ ਅਤੇ 17 ਮਾਰਚ 2018 ਨੂੰ ਉਮਰ ਭਰ ਲਈ ਕੈਦ ਦੀ ਸਜ਼ਾ ਸੁਣਾਈ।
ਸੋ  ਬੇਅੰਤ ਸਿੰਘ ਕਤਲ ਕੇਸ ਵਿੱਚ ਜੇਲ੍ਹ ਚ ਬੰਦ ਜਗਤਾਰ ਸਿੰਘ ਤਾਰਾ ਦੀ ਅੱਜ 2012 ਦੇ UAPA ਕੇਸ 'ਚ ਸੁਣਵਾਈ ਹੋਈ ਹੈ
ਜਿਸ ਚ ਅਦਾਲਤ ਨੇ ਤਾਰਾ ਨੂੰ ਬਰੀ ਕਰ ਦਿੱਤਾ ਹੈ |

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

Follow Breaking News on abp LIVE for more latest stories and trending topics. Watch breaking news and top headlines online on abp sanjha LIVE TV

 

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ

Continues below advertisement

JOIN US ON

Telegram