Jalandhar By-Election Result | ਅੱਜ ਕਿਸਦਾ ਹੋਵੇਗਾ 'ਜਲੰਧਰ ਪੱਛਮੀ'?
Jalandhar By-Election Result | ਅੱਜ ਕਿਸਦਾ ਹੋਵੇਗਾ 'ਜਲੰਧਰ ਪੱਛਮੀ'?
ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਦਿਨ
15 ਉਮੀਦਵਾਰ - ਕੌਣ ਮਾਰੇਗਾ ਬਾਜ਼ੀ ?
ਕਿਸ ਦੇ ਸਿਰ 'ਤੇ ਸਜੇਗਾ ਜਿੱਤ ਦਾ ਤਾਜ਼
ਕੁਝ ਹੀ ਸਮੇਂ 'ਚ ਹੋਵੇਗਾ ਐਲਾਨ
ਅੱਜ ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਦਿਨ ਹੈ |
ਕੁਝ ਹੀ ਸਮੇਂ ਚ ਨਤੀਜੇ ਸਾਫ਼ ਹੋਣਗੇ |ਵੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਚੋਣ ਨਤੀਜਿਆਂ ਚ
ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਹੋਵੇਗੀ
ਜਾਂ ਫਿਰ ਕਾਂਗਰਸ ਦੀ ਦਿੱਗਜ਼ ਉਮੀਦਵਾਰ ਬੀਬੀ ਸੁਰਿੰਦਰ ਕੌਰ ਬਾਜ਼ੀ ਮਾਰੇਗੀ ||
ਹੋ ਇਹ ਵੀ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ,ਬਸਪਾ ਜਾਂ ਕੋਈ ਆਜ਼ਾਦ ਉਮੀਦਵਾਰ ਇਸ ਸੀਟ 'ਤੇ ਕਾਬਜ਼ ਹੋ ਜਾਵੇ |
ਕਿਓਂਕਿ 15 ਉਮੀਦਵਾਰ ਜ਼ਿਮਨੀ ਚੋਣਾਂ ਦੇ ਮੈਦਾਨ ਚ ਨਿੱਤਰੇ ਸਨ
ਸੋ ਚੋਣ ਨਤੀਜਿਆਂ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਇਆ ਹਨ |
ਦੱਸ ਦਈਏ ਕਿ 10 ਜੁਲਾਈ ਨੂੰ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਲਈ ਕਰੀਬ 55 ਫੀਸਦ ਵੋਟਿੰਗ ਹੋਈ ਐ
ਜਲੰਧਰ ਪੱਛਮੀ ਵਿਧਾਨ ਸਭਾ ਸੀਟ ਆਪ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ,
ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ,
ਅੰਗੁਰਾਲ ਨੇ ਹੁਣ ਜਲੰਧਰ ਪੱਛਮੀ ਤੋਂ ਬੀਜੇਪੀ ਉਮੀਦਵਾਰ ਵਜੋਂ ਚੋਣ ਲੜੀ ਐ,
ਕਾਂਗਰਸ ਨੇ ਚਾਰ ਵਾਰ ਦੀ ਕੌਂਸਲਰ ਰਹੀ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ,
ਜਦੋਂਕਿ ‘ਆਪ’ ਨੇ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ, ਅਕਾਲੀ ਦਲ ਦੀ ਸੁਰਜੀਤ ਕੌਰ ਨੇ ਆਪਣੀ ਪਾਰਟੀ ਦੇ ਸਮਰਥਨ ਤੋਂ ਬਿਨਾਂ
ਇੱਕ ਤਰ੍ਹਾਂ ਨਾਲ ਆਜ਼ਾਦ ਉਮੀਦਵਾਰ ਵਾਂਗ ਹੀ ਚੋਣ ਲੜੀ
ਜਦਕਿ ਬਸਪਾ ਦੇ ਬਿੰਦਰ ਕੁਮਾਰ ਲਾਖਾ ਨੇ ਆਪਣੀ ਪਹਿਲੀ ਚੋਣ ਅਕਾਲੀ ਦਲ ਦੇ ਸਮਰਥਨ ਨਾਲ ਲੜੀ,
ਹੁਣ ਸਭ ਦੀ ਨਜ਼ਰ ਅੱਜ ਦੇ ਦਿਲਚਸਪ ਨਤੀਜਿਆਂ 'ਤੇ ਬਣੀ ਹੋਈ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।