ਨਾਮਜ਼ਦਗੀ ਭਰਨ ਮੌਕੇ ਸ਼ੀਤਲ ਅੰਗੁਰਾਲ ਤੇ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ
Jalandhar West Bypoll Election | ਨਾਮਜ਼ਦਗੀ ਭਰਨ ਮੌਕੇ ਸ਼ੀਤਲ ਅੰਗੁਰਾਲ ਤੇ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ
ਜਲੰਧਰ ਵੇਸਟ ਦੀਆਂ ਜ਼ਿਮਨੀ ਚੋਣਾਂ
ਭਾਜਪਾ ਵਲੋਂ ਸ਼ੀਤਲ ਅੰਗੁਰਾਲ ਚੋਣ ਮੈਦਾਨ 'ਚ
ਸ਼ੀਤਲ ਅੰਗੁਰਾਲ ਨੇ ਭਰੀ ਨਾਮਜ਼ਦਗੀ
ਨਾਮਜ਼ਦਗੀ ਭਰਨ ਮੌਕੇ ਸ਼ਕਤੀ ਪ੍ਰਦਰਸ਼ਨ
ਸ਼ੀਤਲ ਅੰਗੁਰਾਲ ਵਲੋਂ ਜਿੱਤ ਦਾ ਦਾਅਵਾ
ਜਲੰਧਰ ਵੇਸਟ ਦੀਆਂ ਜ਼ਿਮਨੀ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ |
ਨਾਮਜ਼ਦਗੀਆਂ ਸ਼ੁਰੂ ਹੋ ਗਈਆਂ ਹਨ
ਤੇ ਅੱਜ ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਪਰਿਵਾਰ ਤੇ ਭਾਜਪਾ ਨੇਤਾਵਾਂ ਸਮੇਤ ਨਾਮਜ਼ਦਗੀ ਭਰਨ ਨਾਮੀਨੇਸ਼ਨ ਸੈਂਟਰ ਪਹੁੰਚੇ |
ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ, ਭਾਜਪਾ ਦੇ ਸੀਨੀਅਰ ਲੀਡਰ ਮਨੋਰੰਜਨ ਕਾਲੀਆ
ਕੇ.ਡੀ ਭੰਡਾਰੀ,ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਤੇ ਹੋਰ ਆਗੂ ਤੇ ਸਮਰਥਕ ਵੀ ਮੌਜੂਦ ਸਨ |
ਨਾਮਜ਼ਦਗੀ ਭਰਨ ਤੋਂ ਬਾਅਦ ਸ਼ੀਤਲ ਅੰਗੂਰਾਲ ਨੇ ਦਾਅਵਾ ਕੀਤਾ ਕਿ ਉਹ ਵੱਡੇ ਮਾਰਜ਼ਨ ਨਾਲ ਜਿੱਤ ਪ੍ਰਾਪਤ ਕਰਨਗੇ
ਦੱਸ ਦਈਏ ਕਿ ਭਾਜਪਾ ਉਮੀਦਵਾਰ ਸ਼ੀਤਲ ਅੰਗੂਰਾਲ ਇਥੋਂ ਵਿਧਾਇਕ ਸਨ
ਉਨ੍ਹਾਂ 2022 ਦੀਆਂ ਚੋਣਾਂ ਦੌਰਾਨ ਆਪ ਵਲੋਂ ਇਸ ਸੀਟ ਤੋਂ ਚੋਣ ਲੜੀ ਸੀ ਤੇ ਜਿੱਤ ਹਾਂਸਲ ਕੀਤੀ ਸੀ
ਲੇਕਿਨ ਲੋਕਸਭਾ ਚੋਣਾਂ ਠੀਕ ਪਹਿਲਾਂ ਉਹ ਆਮ ਆਦਮੀ ਪਾਰਟੀ ਛੱਡ ਭਾਜਪਾ ਚ ਸ਼ਾਮਲ ਹੋ ਗਏ
ਤੇ ਆਪਣੇ ਵਿਧਿਆਕੀ ਅਹੁਦੇ ਤੋਂ ਅਸਤੀਫ਼ਾ ਦੇ ਗਏ
ਹਾਲਾਂਕਿ ਲੋਕਸਭਾ ਚੋਣਾਂ ਤੋਂ ਠੀਕ ਬਾਅਦ ਅੰਗੁਰਲ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਕੋਸ਼ਿਸ਼ ਵੀ ਕੀਤੀ ਸੀ
ਤੇ ਪੰਜਾਬ ਸਪੀਕਰ ਨੂੰ ਚਿਠੀ ਲਿਖ ਕੇ ਅਸਤੀਫਾ ਵਾਪਿਸ ਲੈਣ ਦੀ ਗੱਲ ਆਖੀ ਸੀ
ਲੇਕਿਨ ਸਪੀਕਰ ਵਲੋਂ ਸ਼ੀਤਲ ਅੰਗੁਰਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ
ਜਿਸ ਤੋਂ ਬਾਅਦ ਇਹ ਚੋਣਾਂ ਹੋਣ ਜਾ ਰਹੀਆਂ ਹਨ
ਤੇ ਇਸ ਵਾਰ ਸ਼ੀਤਲ ਅੰਗੁਰਲ ਭਾਜਪਾ ਵਲੋਂ ਚੋਣ ਮੈਦਾਨ ਚ ਨਿੱਤਰੇ ਹਨ |
ਮੁਕਾਬਲਾ ਦਿਲਚਸਪ ਹੋਣ ਵਾਲਾ ਹੈ
ਕਿਉਂਕਿ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਮੋਹਿੰਦਰ ਭਗਤ
ਕਾਂਗਰਸ ਨੇ ਸੁਰਿੰਦਰ ਕੌਰ ਨੂੰ ਚੋਣ ਮੈਦਾਨ ਚ ਉਤਾਰਿਆ ਹੈ | ਵੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਆਪਣੇ ਕਿਸ
ਯੋਧੇ ਤੇ ਦਾਅ ਖੇਡੇਗਾ | ਤੇ ਕੌਣ ਇਨ੍ਹਾਂ ਜ਼ਿਮਨੀ ਚੋਣਾਂ ਚ ਬਾਜ਼ੀ ਮਾਰੇਗਾ |
ਸੋ ਸ਼ੀਤਲ ਅੰਗੁਰਲ ਨੇ ਅੱਜ ਨਾਮਜ਼ਦਗੀ ਭਰਨ ਮੌਕੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਰੋਡ ਸ਼ੋਅ ਵੀ ਕੱਢਿਆ
ਜਿਸ ਚ ਕੇਂਦਰੀ ਰਾਜ ਮੰਤਰੀ ਤੇ ਭਾਜਪਾ ਲੀਡਰ ਰਵਨੀਤ ਸਿੰਘ ਬਿੱਟੂ, ਸੀਨੀਅਰ ਨੇਤਾ ਵਿਜੈ ਸਾਂਪਲਾ ਵੀ ਨਜ਼ਰ ਆਏ |hl=en