Kangana ranaut | 'ਕੰਗਨਾ Vulgur Lady ਹੈ - ਜਿਸਦਾ ਆਪਣੇ ਆਪ 'ਤੇ ਕੰਟਰੋਲ ਨਹੀਂ'

Continues below advertisement

Kangana ranaut | 'ਕੰਗਨਾ Vulgur Lady ਹੈ - ਜਿਸਦਾ ਆਪਣੇ ਆਪ 'ਤੇ ਕੰਟਰੋਲ ਨਹੀਂ'

ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਦੇ ਪ੍ਰਚਾਰ ਲਈ ਵਿਵਾਦ ਪੈਦਾ ਕਰ ਰਹੀ ਹੈ |
ਉਹ ਅਜਿਹੀ ਔਰਤ ਹੈ ਜਿਸਦਾ ਆਪਣੇ ਆਪ 'ਤੇ ਕੰਟਰੋਲ ਨਹੀਂ | ਇਹ ਕਹਿਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਦਾ | ਜਿਨ੍ਹਾਂ ਫਿਲਮ ਐਮਰਜੰਸੀ ਨੂੰ ਸਰਟੀਫਿਕੇਟ ਨਾ ਦੇਣ 'ਤੇ 
ਸੈਂਸਰ ਬੋਰਡ ਦਾ ਧਨਵਾਦ ਕੀਤਾ ਹੈ | ਤੇ ਮੰਗ ਕੀਤੀ ਹੈ ਕਿ ਸੈਂਸਰ ਬੋਰਡ ਚ ਵੀ ਇਕ ਸਿੱਖ ਨੁਮਾਇੰਦਾ ਹੋਣਾ ਚਾਹੀਦਾ ਹੈ |
ਤਾਂ ਜੋ ਫ਼ਿਲਮਾਂ ਬਣਾਉਣ ਸਮੇਂ ਸਿੱਖ ਭਾਵਨਾਵਾਂ ਦਾ ਖ਼ਾਸ ਖਿਆਲ ਰੱਖਿਆ ਜਾਵੇ |
SGPC ਨੇ ਫਿਲਮ "ਐਮਰਜੈਂਸੀ" ਦੇ ਨਿਰਮਾਤਾਵਾਂ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ, ਸੰਸਥਾ ਦਾ ਦਾਅਵਾ ਹੈ ਕਿ ਫਿਲਮ ਵਿੱਚ ਸਿੱਖਾਂ ਦੇ ਕਿਰਦਾਰ ਅਤੇ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਐਸਜੀਪੀਸੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀਆ ਦੇ ਨੋਟਿਸ ਵਿੱਚ ਕੰਗਨਾ ਰਣੌਤ ਸਮੇਤ ਫਿਲਮ ਦੇ ਨਿਰਮਾਤਾਵਾਂ ਨੂੰ 14 ਅਗਸਤ ਨੂੰ ਰਿਲੀਜ਼ ਹੋਏ ਟ੍ਰੇਲਰ ਨੂੰ ਜਨਤਕ ਅਤੇ ਸੋਸ਼ਲ ਮੀਡੀਆ ਤੋਂ ਹਟਾਉਣ ਅਤੇ ਸਿੱਖ ਕੌਮ ਤੋਂ ਲਿਖਤੀ ਮੁਆਫੀ ਮੰਗਣ ਲਈ ਕਿਹਾ ਗਿਆ ਹੈ।
ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਅਗਲੀ ਕਾਨੂੰਨੀ ਕਾਰਵਾਈ ਕਰਾਂਗੇ।

Continues below advertisement

JOIN US ON

Telegram