ਕੰਗਨਾ ਨੇ ਲਿਆ 'ਗਲਤ ਪੰਗਾ' !

ਕਿਸਾਨ ਅੰਦੋਲਨ (Farmer Protest) ਨਾਲ ਜੁੜੇ ਟਵੀਟ ਦਾ ਸਾਹਮਣਾ ਕਰਨ ਤੋਂ ਬਾਅਦ ਕੰਗਨਾ ਰਣੌਤ (Kangana Ranaut) ਦੀਆਂ ਮੁਸੀਬਤਾਂ ਵਧ ਗਈਆਂ ਹਨ। ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਬਾਰੇ ਇੱਕ ਟਵੀਟ ਕੀਤਾ ਸੀਜਿਸ ਵਿੱਚ ਉਸ ਨੇ ਇੱਕ ਮਹਿਲਾ ਅੰਦੋਲਨਕਾਰੀ ਨੂੰ ਸ਼ਾਹੀਨ ਬਾਗ ਦੀ ‘ਦਾਦੀ’ ਬਿਲਕੀਸ ਬਾਨੋ ਦੱਸਦਿਆਂ ਕਿਹਾ ਸੀ ਕਿ ਬਜ਼ੁਰਗ 100 ਰੁਪਏ 'ਚ ਆਈ ਹੈ। ਹੁਣਪੰਜਾਬ ਦੇ ਇੱਕ ਵਕੀਲ ਨੇ ਇਸ ਸਬੰਧੀ ਕੰਗਣਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ ਤੇ ਟਵੀਟ ਲਈ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ।

JOIN US ON

Telegram
Sponsored Links by Taboola