ਕੇਜਰੀਵਾਲ ਦੇ ਖ਼ਾਸ ਬਿਭਵ ਕੁਮਾਰ ਨੂੰ ਪੰਜਾਬ 'ਚ ਮਿਲੀ Z+ ਸੁਰੱਖਿਆ

ਦਿੱਲੀ ਦੀ ਚਾਕਰੀ ਛੱਡ ਦਿਓ...ਲੱਖਾਂ ਦਾ ਹੋਵੇਗਾ ਖ਼ਰਚਾ, ਮਜੀਠੀਆ ਨੇ ਕੀਤਾ ਦਾਅਵਾ 

Punjab News: ਦਿੱਲੀ ਦੀ ਚਾਕਰੀ ਛੱਡ ਦਿਓ.....,ਕੇਜਰੀਵਾਲ ਦੇ ਖ਼ਾਸ ਬਿਭਵ ਕੁਮਾਰ ਨੂੰ ਪੰਜਾਬ 'ਚ ਮਿਲੀ Z+ ਸੁਰੱਖਿਆ, ਲੱਖਾਂ ਦਾ ਹੋਵੇਗਾ ਖ਼ਰਚਾ, ਮਜੀਠੀਆ ਨੇ ਕੀਤਾ ਦਾਅਵਾ Punjab News: ਆਮ ਆਦਮੀ ਪਾਰਟੀ (AAP) ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind kejriwal) ਦੇ ਪੀਏ ਬਿਭਵ ਕੁਮਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੁੱਖ ਸਲਾਹਕਾਰ ਬਣਾਉਣ ਦੀਆਂ ਖ਼ਬਰਾਂ ਤੋਂ ਬਾਅਦ ਵੱਡਾ ਸਿਆਸੀ ਹੰਗਾਮਾ ਹੋਇਆ ਸੀ ਜਿਸ ਤੋਂ ਬਾਅਦ ਹੁਣ ਮੁੜ ਤੋਂ ਚਰਚਾ ਛਿੜੀ ਹੈ ਕਿ ਇਸ ਨੂੰ Z+ ਸੁਰੱਖਿਆ ਦਿੱਤੀ ਗਈ ਹੈ। ਇਸ ਗੱਲ ਦਾ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕੀਤਾ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅਰਵਿੰਦ ਕੇਜਰੀਵਾਲ ਦੇ ਖਾਸ ਅਤੇ OSD ਰਹੇ ਬਿਭਵ ਕੁਮਾਰ ਨੂੰ ਪੰਜਾਬ ਸਰਕਾਰ ਵੱਲੋਂ Z+ ਸੁਰੱਖਿਆ ਦੇਣ ਦੀ ਮੈਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ। ਮਜੀਠੀਆ ਨੇ ਕਿਹਾ ਕਿ VIP ਕਲਚਰ ਖਤਮ ਕਰਨ ਦੇ ਨਾਮ ਤੇ ਨਾਮਵਰ ਗਾਇਕ ਸਿੱਧੂ ਮੂਸੇਵਾਲੇ (Sidhu Moosewala) ਦੀ ਸੁਰੱਖਿਆ ਤਾਂ ਵਾਪਸ ਲੈ ਲਈ ਗਈ ਸੀ ਜਿਸ ਤੋਂ ਬਾਅਦ ਉਹ ਹੀ ਉਸ ਦੇ ਕਤਲ ਦੀ ਵਜ੍ਹਾ ਬਣੀ। ਮਜੀਠੀਆ ਨੇ ਪੁੱਛਿਆ ਭਗਵੰਤ ਮਾਨ (Bhagwant Mann)ਜੀ ਅਜਿਹੀ ਕਿਹੜੀ ਮਜ਼ਬੂਰੀ ਹੈ ਕਿ ਦਿੱਲੀ ਦਾ ਰਹਿਣ ਵਾਲਾ ਬਿਭਵ ਕੁਮਾਰ ਜੋ ਧੀਆਂ ਭੈਣਾਂ ਨਾਲ ਬਦਸਲੂਕੀ ਕਰਨ ਕਰਕੇ ਜੇਲ ਯਾਤਰਾ ਵੀ ਕਰਕੇ ਆਇਆ ਹੋਵੇ ਉਸ ਨੂੰ Z+ ਸੁਰੱਖਿਆ ਦੇ ਦਿੱਤੀ ਗਈ।

JOIN US ON

Telegram
Sponsored Links by Taboola