Khadur Sahib: ਵੋਟ ਪਾਉਣ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਪਿਛੋਕੜ ਚੈਕ ਕਰ ਲਿਓ-ਕੁਲਬੀਰ ਜੀਰਾ

ਵੋਟ ਪਾਉਣ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਪਿਛੋਕੜ ਚੈਕ ਕਰ ਲਿਓ-ਕੁਲਬੀਰ ਜੀਰਾ

ਸ੍ਰੀ ਖਡੂਰ ਸਾਹਿਬ (ਅਸ਼ਰਫ਼ ਢੁੱਡੀ) 

Sri Khadur Sahib (Ashraph Dhuddy)

 

ਸ੍ਰੀ ਖਡੂਰ ਸਾਹਿਬ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਏਬੀਪੀ ਸਾਂਝਾ ਦੇ ਪੱਤਰਕਾਰ ਅਸ਼ਰਫ਼ ਢੁੱਡੀ ਨਾਲ ਕੀਤੀ ਖਾਸ ਗੱਲਬਾਤ । ਕੁਲਬੀਰ ਸਿੰਘ ਜ਼ੀਰਾ ਕਾਂਗਰਸ ਪਾਰਟੀ ਵੱਲੋਂ ਸ੍ਰੀ ਖਡੂਰ ਸਾਹਿਬ ਸੀਟ ਤੋਂ ਚੋਣ ਲੜ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਇਹ ਸੀਟ ਮੇਰੀ ਨਹੀਂ ਇਹ ਸੀਟ ਸਾਡੇ ਵਿਧਾਇਕ ਰਾਣਾ ਗੁਰਜੀਤ ਸਿੰਘ ਸੋਢੀ ਅਤੇ ਜਸਬੀਰ ਸਿੰਘ ਡਿੰਪਾ ਦੀ ਹੀ ਸੀਟ ਹੈ । ਸਾਡੀ ਕਾਂਗਰਸ ਦੀ ਟੀਮ ਦੀ ਟਿਕਟ ਹੈ । ਅਤੇ ਇਹ ਸੀਟ ਮੈ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਂਗਾ । 

ਕੁਲਬੀਰ ਸਿੰਘ ਜੀਰਾ ਦਾ ਮੁਕਾਬਲਾ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ , ਆਪ ਦੇ ਲਾਲਜੀਤ ਸਿੰਘ ਭੁੱਲਰ ਅਤੇ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੋ ਰਿਹਾ ਹੈ । ਭਾਈ ਅੰਮ੍ਰਿਤਪਾਲ ਸਿੰਘ ਬਾਰੇ ਬੋਲਦਿਆ ਉਨ੍ਹਾਂ ਕਿਹਾ ਕਿ ਮੈਂ ਸ੍ਰੀ ਖਡੂਰ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅੰਮ੍ਰਿਤਪਾਲ ਸਿੰਘ ਨੂੰ ਵੋਟ ਪਾਉਣ ਤੋਂ ਪਹਿਲਾਂ ਉਨ੍ਹਾਂ ਦਾ ਪਿਛੋਕੜ ਚੈਕ ਕਰ ਲਿਓ । ਅੰਮ੍ਰਿਤਪਾਲ ਸਿੰਘ ਦੇ ਸਾਥੀ ਜੋ ਕਿ ਡਿਬਰੂਗੜ ਦੀ ਜੇਲ ਵਿੱਚ ਬੰਦ ਹਨ ਉਨ੍ਹਾਂ ਲਈ ਵੀ ਕੁਲਬੀਰ ਸਿੰਘ ਜ਼ੀਰਾ ਨੇ ਹਮਦਰਦੀ ਜਤਾਈ ਹੈ ਤੇ ਕਿਹਾ ਹੈ ਕਿ ਮੈਂ ਉਨ੍ਹਾਂ ਤੇ ਲੱਗੀ ਹੋਈ ਐਨ ਐਸ ਏ ਹਟਵਾਉਣ ਲਈ ਯਤਨ ਕਰਾਂਗਾ। 

 

 

JOIN US ON

Telegram
Sponsored Links by Taboola