ਖੰਨਾ ਦੇ ਪਿੰਡ ਟੋਂਸਾ 'ਚ ਰਾਸ਼ਨ ਵੰਡ ਦਾ ਮਾਮਲਾ, ਮਾਰਕਫੈਡ ਨੂੰ ਨੋਟਿਸ ਜਾਰੀ
ਖੰਨਾ ਦੇ ਪਿੰਡ ਟੋਂਸਾ 'ਚ ਰਾਸ਼ਨ ਵੰਡ ਦਾ ਮਾਮਲਾ,
ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ,
ਚੋਣ ਕਮਿਸ਼ਨ ਨੇ ਮਾਰਕਫੈਡ ਨੂੰ ਨੋਟਿਸ ਜਾਰੀ,
ਖੰਨਾ ਦੇ ਪਿੰਡ ਟੋਂਸਾ ਚ ਰਾਸ਼ਨ ਵੰਡਨ ਦੇ ਮਾਮਲੇ ਚ ਵਿਵਾਦ ਖੜਾ ਹੋ ਗਿਆ ਹੈ । ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆ ਹਨ । ਅਤੇ ਇਸ ਵਿਚਾਲੇ ਕਾਂਗਰਸ ਦੇ ਲੀਡਰਾਂ ਨੇ ਪਿੰਡ ਟੋਂਸਾ ਵਿੱਚ ਸਰਕਾਰੀ ਰਾਸ਼ਨ ਵੰਡ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ । ਇਸ ਮਾਮਲੇ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਜਿਸ ਤੋ ਬਾਅਦ ਤੁਰੰਤ ਚੋਣ ਕਮਿਸ਼ਨ ਦੀ ਟੀਮ ਮੋਕੇ ਤੇ ਪਹੁੰਚੀ । ਇਸ ਮਾਮਲੇ ਦੀ ਰਿਪੋਰਟ ਟੀਮ ਵਲੋ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ । ਜਿਸ ਤੋ ਬਾਅਦ ਐਸ ਡੀ ਐਮ ਅਤੇ ਸਹਾਇਕ ਰਿਟਰਨਿੰਗ ਅਫਸਰ ਬਲਜਿੰਦਰ ਸਿੰਘ ਢਿਲੋਂ ਨੇ ਮਾਰਕਫੈਡ ਨੂੰ ਨੋਟਿਸ ਜਾਰੀ ਕੀਤਾ ਹੈ ।