Kheri vala baba | 'ਮੈਂ ਤਾਂ ਖੇੜੀ ਵਾਲੇ ਨੂੰ ਧੀ ਦੇ ਕੇ ਪਛਤਾ ਰਹੀ - ਸਾਡਾ ਖਹਿੜਾ ਛੁੜਵਾਓ'
Download ABP Live App and Watch All Latest Videos
View In AppKheri vala baba | 'ਮੈਂ ਤਾਂ ਖੇੜੀ ਵਾਲੇ ਨੂੰ ਧੀ ਦੇ ਕੇ ਪਛਤਾ ਰਹੀ - ਸਾਡਾ ਖਹਿੜਾ ਛੁੜਵਾਓ'
ਖੇੜੀ ਵਾਲੇ ਬਾਬੇ ਨੇ ਮਾਰੀ ਸੱਸ ਦੇ ਪੱਟ 'ਚ ਗੋਲ਼ੀ !
ਦਾਜ ਮੰਗਣ ਦੇ ਲਾਏ ਦੋਸ਼
ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਘਟਨਾ
ਖੇੜੀ ਵਾਲੇ 'ਤੇ ਸਹੁਰਿਆਂ ਨੂੰ ਧਮਕਾਉਣ ਦੇ ਇਲਜ਼ਾਮ
ਖੇੜੀ ਵਾਲਾ ਬਾਬਾ ਗੰਭੀਰ ਜਖ਼ਮੀ
ਕਿਸਾਨ ਆਗੂ ਗੁਰਜੀਤ ਕੌਰ ਦਾ ਆਪਣੇ ਜਵਾਈ ਖੇੜੀ ਵਾਲੇ ਬਾਬੇ ਗੁਰਵਿੰਦਰ ਸਿੰਘ ਨਾਲ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ |
ਗੁਰਜੀਤ ਕੌਰ ਦੇ ਪੱਟ ਚ ਗੋਲੀ ਲੱਗੀ ਹੈ ਤੇ ਉਸਦਾ ਕਹਿਣਾ ਹੈ ਕਿ ਝਗੜੇ ਦੌਰਾਨ ਗੁਰਵਿੰਦਰ ਸਿੰਘ ਖੇੜੀਵਾਲਾ ਨੇ ਉਸਦੇ ਗੋਲੀ ਮਾਰੀ ਹੈ |
ਖੇੜੀ ਵਾਲੇ ਦੀ ਸੱਸ ਤੇ ਸਾਲੇ ਦਾ ਕਹਿਣਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਨਸ਼ੇ ਕਰਦਾ,ਉਨਾਂ ਤੋਂ ਦਾਜ ਦੀ ਮੰਗ ਕਰਦਾ ਤੇ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ |ਜਿਸ ਕਾਰਨ ਉਹ ਆਪਣੀ ਧੀ ਨੂੰ ਆਪਣੇ ਘਰ ਲੈ ਆਏ | ਲੇਕਿਨ ਬੀਤੇ ਦਿਨੀ ਖੇੜੀਵਾਲਾ ਉਨ੍ਹਾਂ ਦੀ ਧੀ ਨੂੰ ਜ਼ਬਰੀ ਲੈ ਕੇ ਜਾਣਾ ਚਾਹੁੰਦਾ ਸੀ | ਜਿਸ ਦੌਰਾਨ ਝਗੜਾ ਹੋਣ ਤੇ ਖੇੜੀਵਾਲਾ ਨੇ ਉਸਦੇ ਪੱਟ 'ਚ ਗੋਲੀ ਮਾਰ ਦਿੱਤੀ |ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਉਕਤ ਬਾਬੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।