Kisan Mahapanchayat | ਮੋਗਾ ਵਿਖੇ SKM ਦੀ ਕਿਸਾਨ ਮਹਾਂਪੰਚਾਇਤ 'ਚ ਪਹੁੰਚੇ ਹਜਾਰਾਂ ਕਿਸਾਨ
Continues below advertisement
Kisan Mahapanchayat | ਮੋਗਾ ਵਿਖੇ SKM ਦੀ ਕਿਸਾਨ ਮਹਾਂਪੰਚਾਇਤ 'ਚ ਪਹੁੰਚੇ ਹਜਾਰਾਂ ਕਿਸਾਨ
Report: Ashraph Dhuddy
ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ ਅੱਜ (ਵੀਰਵਾਰ) ਮੋਗਾ ਵਿੱਚ ਇੱਕ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਮੀਦ ਹੈ ਕਿ ਵੱਖ-ਵੱਖ ਸੰਗਠਨਾਂ ਦੇ 40 ਤੋਂ 50 ਹਜ਼ਾਰ ਕਿਸਾਨ ਇੱਥੇ ਇਕੱਠੇ ਹੋਣਗੇ।
ਸੀਨੀਅਰ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਵੱਡੀ ਗਿਣਤੀ ਵਿੱਚ ਕਿਸਾਨ ਆਉਣੇ ਸ਼ੁਰੂ ਹੋ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਅਸੀਂ ਹਮੇਸ਼ਾ ਸੰਘਰਸ਼ ਕਰਦੇ ਰਹੇ ਹਾਂ ਤੇ ਕਰਦੇ ਰਹਾਂਗੇ। ਆਉਣ ਵਾਲੇ ਸਮੇਂ ਵਿੱਚ ਵੱਖ-ਵੱਖ ਥਾਵਾਂ 'ਤੇ ਮਹਾਪੰਚਾਇਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਮਹਾਪੰਚਾਇਤਾਂ ਲਈ ਸਾਡੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ, ਜਿਸ ਵਿੱਚ ਸਾਰੇ ਕਿਸਾਨ ਸੰਗਠਨਾਂ ਦੇ ਆਗੂ ਪਹੁੰਚ ਰਹੇ ਹਨ।
Continues below advertisement