Kuldeep Dhaliwal ਲਈ Amritsar 'ਚ ਰੋਡ ਸ਼ੋਅ ਕਰਨ ਪਹੁੰਚੇ Arvind Kejriwal

Continues below advertisement

Kuldeep Dhaliwal ਲਈ Amritsar 'ਚ ਰੋਡ ਸ਼ੋਅ ਕਰਨ ਪਹੁੰਚੇ Arvind Kejriwal

ਅੰਮ੍ਰਿਤਸਰ -16 ਮਈ 2024 (ਅਸ਼ਰਫ਼ ਢੁੱਡੀ) 

ਸੁਪਰੀਮ ਕੋਰਟ ਤੋਂ ਅਗਾਉਂ ਜ਼ਮਾਨਤ ਮਿਲਣ ਤੋਂ ਬਾਅਦ ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ । ਅੰਮ੍ਰਿਤਸਰ ਏਅਰ ਪੋਰਟ ਤੋਂ ਨਿਕਲਦੇ ਹੀ ਸਬ ਤੋਂ ਪਹਿਲਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਉਸ ਤੋਂ ਬਾਅਦ ਉਨ੍ਹਾਂ ਨੇ ਦੁਰਗਿਆਣਾ ਮੰਦਿਰ ਚ ਮੱਥਾ ਟੇਕਿਆ । ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਲਾਹੋਰੀ ਗੇਟ ਤੋਂ ਰੋਡ ਸ਼ੋਅ ਸ਼ੁਰੂ ਕੀਤਾ । ਆਪ ਦੇ ਲੋਕ ਸਭਾ ਚੋਣ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਧਾਲੀਵਾਲ ਲਈ ਚੋਣ ਪ੍ਰਚਾਰ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਕੀਤਾ । ਅਤੇ ਕੁਲਦੀਪ ਧਾਲੀਵਾਲ ਲਈ ਵੋਟ ਦੀ ਅਪੀਲ ਅੰਮ੍ਰਿਤਸਰ ਵਾਸੀਆਂ ਨੂੰ ਕੀਤੀ ।

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਕੈਬਿਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਏਬੀਪੀ ਸਾਂਝਾ ਨਾਲ ਗਲਬਾਤ ਕਰਦੇ ਹੋਏ ਦੱਸਿਆ ਕਿ ਸਾਰੇ ਹੀ ਵਿਧਾਇਕ ਅੱਜ ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਬਹੁਤ ਖੁਸ਼ ਸਨ । ਅਰਵਿੰਦ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਚ ਜਿੱਤ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ । ਅਤੇ ਵਿਧਾਇਕਾਂ ਨੇ ਵੀ ਜਿੱਤ ਦਾ ਭਰੋਸਾ ਦਵਾਇਆ ਹੈ । ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਵੀ ਕੀਤਾ ਹੈ ਮੰਤਰੀ ਜਿੰਪਾ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਬਾਕੀ ਲੋਕ ਸਭਾ ਹਲਕਿਆਂ ਵਿੱਚ ਵੀ ਆਉਣਗੇ । ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੋ ਪੰਜਾਬ ਦੇ ਸਾਰੇ ਲੋਕ ਖੁਸ਼ ਹਨ । ਵਿਰੋਧੀਆ ਨੂੰ ਆਪਣੇ ਆਪ ਨੂੰ ਚੈਕ ਕਰਨਾ ਪੈਣਾ ਹੈ । ਕੇੰਦਰ ਵਿੱਚ ਬੀਜੇਪੀ ਦੀ ਸਰਕਾਰ ਆਏਗੀ ਜਾਂ ਨਹੀ ਇਸ ਬਾਰੇ ਬੋਲਦਿਆਂ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਹਾਲਾਤ ਬਹੁਤ ਹੀ ਬੁਰੇ ਬਣੇ ਹੋਏ ਹਨ ਬੀਜੇਪੀ ਦੇ , 400 ਪਾਰ ਸੀਟਾਂ ਆਉਣੀਆਂ ਤਾਂ ਦੁਰ ਦੀ ਗੱਲ ਹੈ 200 ਵੀ ਪਾਰ ਨਹੀਂ ਹੋਣੀਆਂ । 

ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਸੰਗਰੂਰ ਤੋ ਆਪ ਦੇ ਲੋਕ ਸਭਾ ਚੋਣ ਦੇ ਉਮੀਦਵਾਰ ਅਤੇ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੁਲਾਕਾਤ ਕੀਤੀ ਗਈ । ਇਸ ਦੋਰਾਨ ਉਨਾ ਕਿਹਾ ਕਿ ਸੰਗਰੂਰ ਦੇ ਲੋਕ ਉਤਸ਼ਾਹ ਵਿੱਚ ਹਨ । ਆਮ ਆਦਮੀ ਪਾਰਟੀ ਸੰਗਰੂਰ ਤੋਂ ਵੱਡੀ ਜਿੱਤ ਹਾਸਿਲ ਕਰੇਗੀ ।  ਸੰਗਰੂਰ ਲੋਕ ਸਭਾ ਹਲਕੇ ਵਿੱਚ ਵੀ ਅਰਵਿੰਦ ਕੇਜਰੀਵਾਲ ਬਹੁਤ ਜਲਦ ਰੋਡ ਸ਼ੋਅ ਕਰਨਗੇ ।  ਮੀਤ ਹੇਅਰ ਨੇ ਦੱਸਿਆ ਕਿ ਸਾਨੂੰ ਦੋ ਮਹੀਨੇ ਹੋ ਗਏ ਹਨ ਚੋਣ ਪ੍ਰਚਾਰ ਕਰਦਿਆਂ ਨੂੰ ਅਤੇ ਪਿੰਡਾ ਦੇ ਲੋਕ ਕਹਿ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਆਉਣ । ਪਾਰਟੀ ਨੂੰ ਸੰਗਰੂਰ ਸੀਟ ਜਿੱਤ ਕੇ ਭੇਜਾਂਗੇ । ਪਿਛਲੀ ਵਾਰ ਜੋ ਗਲਤੀ ਹੋਈ ਉਹ ਦੋਬਾਰਾ ਨਹੀ ਹੋਣ ਦਿਆਂਗੇ । ਮੀਤ ਹੇਅਰ ਨੇ ਮੁਹਾਵਰਾਂ ਵੀ ਸੁਣਾਇਆ ਕਿ ਕਾਠ ਦੀ ਹਾਂਡੀ ਵਾਰ ਵਾਰ ਨਹੀ ਚੜਦੀ। 

Continues below advertisement

JOIN US ON

Telegram