Land Pooling Policy ਕਿਉਂ ਵਾਪਿਸ ਲਈ? ਪੰਚਾਇਤ ਮੰਤਰੀ Tarunpreet Sondh ਨੇ ਕੀਤਾ ਖੁਲਾਸਾ|Farmers Protest
ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈਣ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਜਾਣ ਦੇ ਸਿੱਟੇ ਵਜੋਂ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਤੇ ਇਸ ਕਾਰਨ ਨੇੜਲੇ ਪਿੰਡਾਂ ਅਤੇ ਖੇਤਾਂ ਵਿਚ ਪਾਣੀ ਭਰ ਗਿਆ ਅਤੇ ਪਾਣੀ ਧੁੱਸੀ ਬੰਨ੍ਹ ਨੂੰ ਲੱਗ ਚੁੱਕਾ ਹੈ।
ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਅੱਜ ਬਾਅਦ ਦੁਪਹਿਰ ਤਿੰਨ ਵਜੇ ਤੱਕ 1.22000 ਕਿਊਸਿਕ ਪਾਣੀ ਚੱਲ ਰਿਹਾ ਸੀ ਅਤੇ ਪਾਣੀ ਦੇ ਹੋਰ ਵਧਣ ਦੇ ਅਸਾਰ ਹਨ। ਇਸ ਸਬੰਧੀ ਉੱਥੇ ਤਾਇਨਾਤ ਗੇਜ ਮੀਟਰ ਰੀਡਰ ਉਮੈਦ ਕੁਮਾਰ ਨੇ ਦੱਸਿਆ ਕਿ ਕੱਲ੍ਹ ਸ਼ਾਮ 6 ਵਜੇ ਤੱਕ ਬਿਆਸ ਦਰਿਆ ਵਿਚ ਪਾਣੀ ਦਾ ਵਹਾਅ 1,05000 ਕਿਊਸਿਕ ਸੀ ਜੋ ਕਿ ਖ਼ਤਰੇ ਦੇ ਨਿਸ਼ਾਨ ਉਪਰ ਹੈ, ਜਿਸ ਕਾਰਨ ਯੈਲੋ ਅਲਰਟ ਕੀਤਾ ਹੋਇਆ ਸੀ। ਪਰ ਅੱਜ ਤਿੰਨ ਵਜੇ ਮੀਟਰ ਦੀ ਰੀਡਿੰਗ 740.60 ਹੋ ਗਈ ਜਿਸ ਮੁਤਾਬਕ ਹੁਣ 1,22000 ਕਿਊਸਿਕ ਪਾਣੀ ਦਾ ਵਹਾਅ ਚੱਲ ਰਿਹਾ ਹੈ।
Tags :
Land Pooling Policy