Leopard In Sangrur | ਸੰਗਰੂਰ 'ਚ ਦਿਖਿਆ ਚੀਤਾ - ਮਚਿਆ ਹੜਕੰਪ
Leopard In Sangrur | ਸੰਗਰੂਰ 'ਚ ਦਿਖਿਆ ਚੀਤਾ - ਮਚਿਆ ਹੜਕੰਪ
Thumbnail Leopard Image Credit Goes to - https://bigcatfacts.net/leopard/
ਇਹ ਤਸਵੀਰਾਂ ਸਾਹਮਣੇ ਆਈਆਂ ਹਨ ਸੰਗਰੂਰ ਤੋਂ
ਜਿਥੇ ਸ਼ੁੱਕਰਵਾਰ ਨੂੰ ਸ਼ਹਿਰ ਤੋਂ ਕਰੀਬ 2 ਕਿਲੋਮੀਟਰ ਦੀ ਦੂਰੀ 'ਤੇ ਇਕ ਚੀਤਾ ਨਜ਼ਰ ਆਇਆ
ਜਿਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਇਹ CCTV ਪਿੰਡ ਕੰਮੋਮਾਜਰਾ ਖੁਰਦ ਨੇੜੇ ਦੀ ਹੈ |
ਜਿਸ ਚ ਸਾਫ ਵੇਖਿਆ ਜਾ ਸਕਦਾ ਹੈ ਕਿ ਸ਼ਹਿਰ ਦੇ ਬਾਹਰ ਵਾਰ ਮੌਜੂਦ ਜੰਗਲ ਚੋਂ ਇਕ ਗਾਂ ਡਰਦੀ ਹੋਈ ਅੱਗੇ ਭੱਜ ਰਹੀ ਹੈ ਅਤੇ ਕੁਝ ਦੇਰ ਬਾਅਦ ਝਾੜੀਆਂ 'ਚੋਂ ਇਕ ਚੀਤਾ ਨਿਕਲਿਆ, ਸ਼ਾਇਦ ਉਹ ਗਾਂ ਦਾ ਪਿੱਛਾ ਕਰ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਚ ਸਹਿਮ ਦਾ ਮਾਹੌਲ ਹੈ |
ਇਸ ਵੀਡੀਓ ਬਾਰੇ ਜਦੋਂ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੰਗਰੂਰ ਜੰਗਲਾਤ ਵਿਭਾਗ ਨੇ ਜਿਸ ਥਾਂ 'ਤੇ ਇਹ ਚਿਤਾ ਦਿਖਾਈ ਦਿੱਤੀ ਸੀ, ਉਥੇ ਜੰਗਲ 'ਚ ਪਿੰਜਰਾ ਲਗਾ ਦਿੱਤਾ ਹੈ।ਜਲਦੀ ਹੀ ਇਹ ਚੀਤਾ ਕਾਬੂ ਵਿੱਚ ਆ ਜਾਵੇਗਾ