Former CM Channi ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ-ਰੂਪਨਗਰ ਪੁਲਿਸ ਦੀ ਵਾਹੋ ਵਾਹੀ

Continues below advertisement

Former CM Channi ਨੂੰ ਧਮਕੀ ਦੇਣ ਵਾਲਾ ਗ੍ਰਿਫਤਾਰ-ਰੂਪਨਗਰ ਪੁਲਿਸ ਦੀ ਵਾਹੋ ਵਾਹੀ 
#Punjab #Congress #Channi #roparpolice #abplive

15 ਮਾਰਚ ਨੂੰ ਹੋਈ ਸੀ ਗ੍ਰਿਫ਼ਤਾਰੀ 
3 ਦਿਨ ਦਾ ਪੁਲਿਸ ਰਿਮਾਂਡ
ਮੁਲਜ਼ਮ ਪਾਸੋਂ ਲੈਪਟਾਪ ਅਤੇ ਦੋ ਮੋਬਾਈਲ ਫੋਨ ਬਰਾਮਦ

ਪੁਲਿਸ ਹਿਰਾਸਤ ਵਿਚ ਖੜ੍ਹਾ ਇਹ ਸ਼ਖਸ ਕੋਈ ਮਾਮੂਲੀ ਮੁਲਜ਼ਮ ਨਹੀਂ
ਇਸ ਮੁਲਜ਼ਮ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਕਰੋੜ ਰੁਪਏ ਦੀ ਫਿਰੌਤੀ ਲਈ ਧਮਕੀ ਦਿੱਤੀ ਸੀ 
ਜਿਸ ਨੂੰ ਰੂਪਨਗਰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਐੱਸਐੱਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਨੀ ਨੇ ਕਿਹਾ ਸੀ ਕਿ ਕਿਸੇ ਨੂੰ ਉਨ੍ਹਾਂ ਨੂੰ ਫੋਨ ਕਰਕੇ ਧਮਕੀ ਦਿੱਤੀ ਹੈ ਤੇ ਮੈਸੇਜ ਕਰਕੇ ਦੋ ਕਰੋੜ ਰੁਪਏ ਦੀ ਮੰਗ ਕੀਤੀ। ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ 2 ਮਾਰਚ ਨੂੰ ਮੁਕਦੱਮਾ ਦਰਜ ਕਰਕੇ ਤਫਤੀਸ਼ ਐੱਸਪੀ ਡੀ. ਰੂਪਨਗਰ ਰੁਪਿੰਦਰ ਕੌਰ ਸਰਾ ਅਤੇ ਡੀਐੱਸਪੀ ਮੋਰਿੰਡਾ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਟੀਮ ਨੂੰ ਸੌਂਪੀ ਗਈ। ਧਮਕੀ ਦੇਣ ਵਾਲੇ ਦੀਪਕ ਸ੍ਰੀਮੰਤ ਕਾਂਬਲੇ ਵਾਸੀ ਮੁੰਬਈ ਦੀ ਪਛਾਣ ਕਰ ਕੇ ਉਸ ਨੂੰ  ਸੁਨੀਲ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਅਤੇ ਇੰਚਾਰਜ ਸੀਆਈਏ ਸਟਾਫ ਰੂਪਨਗਰ ਵੱਲੋਂ ਮਹਾਰਾਸ਼ਟਰ ਤੋਂ 15 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਪਾਸੋਂ ਲੈਪਟਾਪ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਤਿੰਨ ਦਿਨ ਦਾ ਪੁਲੀਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਉਥੇ ਹੀ ਮੀਡੀਆ ਨੇ ਜਦ ਧਮਕੀ ਦੇਣ ਵਾਲੇ ਮੁਲਜ਼ਮ ਦੀਪਕ ਸ੍ਰੀਮੰਤ ਕਾਂਬਲੇ ਨਾਲ ਗੱਲਬਾਤ ਕੀਤੀ ਤਾਂ ਉਹ ਕੀ ਬੋਲਿਆ ਤੁਸੀਂ ਖ਼ੁਦ ਹੀ ਸੁਣ ਲਓ 
Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

Continues below advertisement

JOIN US ON

Telegram