Mansa Police ਨੂੰ ਮਿਲਿਆ Deepak Tinu ਦਾ ਟ੍ਰਾਂਜਿਟ ਰਿਮਾਂਡ
ਮਾਨਸਾ: ਮਾਨਸਾ ਪੁਲਿਸ ਨੂੰ ਇੱਕ ਵਾਰ ਫਿਰ ਤੋਂ ਗੈਂਗਸਟਰ ਦੀਪਕ ਟਿਨੂੰ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਟੀਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਹੈ। ਉਹ ਮਾਨਸਾ ਸੀਆਈਏ ਸਟਾਫ਼ ਯੂਨਿਟ ਦੀ ਗ੍ਰਿਫ਼ਤ ਵਿੱਚੋਂ ਫਰਾਰ ਹੋ ਗਿਆ ਸੀ। ਦਿੱਲੀ ਦੀ ਸਪੈਸ਼ਲ ਸੈੱਲ ਪੁਲਿਸ ਨੇ ਉਸਨੂੰ ਮੁੜ ਤੋਂ ਰਾਜਸਥਾਨ ਬਾਰਡਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਮਾਨਸਾ ਪੁਲਿਸ ਨੂੰ ਉਸ ਦਾ ਟਰਾਂਜ਼ਿਟ ਰਿਮਾਂਡ ਮਿਲ ਗਿਆ ਹੈ। ਇਸ ਤੋਂ ਬਾਅਦ ਮਾਨਸਾ ਪੁਲਿਸ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕਰੇਗੀ।
Tags :
Punjabgovt PunjabNews CMBhagwantMann PUNJABPOLICE BalkaurSingh SidhuMoosewalamurder SidhuMoosewalamurdercase Punjabgangster GangsterdeepakTinu MansaPolice IGSukhchainGill