ਹਲਕਾ ਘਨੌਰ ਦੇ ਪਿੰਡ ਦੜਬਾ ਵਿੱਚ ਮਾਇਨਿੰਗ ਮਾਫੀਆ ਸਰਗਰਮ

Continues below advertisement

ਹਲਕਾ ਘਨੌਰ ਦੇ ਪਿੰਡ ਦੜਬਾ ਵਿੱਚ ਮਾਇਨਿੰਗ ਮਾਫੀਆ ਸਰਗਰਮ

ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਨੂੰ ਲਗਾ ਰਹੇ ਕਰੋੜਾਂ ਰੁਪਏ ਦਾ ਚੂਨਾ,ਬਿਨਾਂ ਪਰਮਿਸ਼ਨ ਤੋਂ ਚੱਲ ਰਹੇ ਨੇ ਇੱਕ ਹਫਤੇ ਤੋਂ ਓਵਰਲੋਡਿੰਗ ਨਜਾਇਜ਼ ਮਾਈਨਿੰਗ ਦੇ ਟਿੱਪਰ

ਅਧਿਕਾਰੀ ਬੋਲੇ ਹਾਲੇ ਜਾਂਚ ਕਰਨਗੇ ਕੀ ਉਹਨਾਂ ਕੋਲ ਪਰਮਿਸ਼ਨ ਹੈ ਜਾਂ ਨਹੀਂ

ਘਨੌਰ 14 ਨਵੰਬਰ (ਗੁਰਪ੍ਰੀਤ ਧੀਮਾਨ)

ਪੰਜਾਬ ਭਰ ਦੇ ਵਿੱਚ ਨਜਾਇਜ ਮਾਈਨਿੰਗ ਰੋਕਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਉਹਨਾਂ ਦਾਅਵਿਆਂ ਦੀ ਅਸਲੀਅਤ ਗਰਾਊਂਡ ਜ਼ੀਰੋ ਦੇ ਉੱਪਰ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਕਿਉਂਕਿ ਵਿਧਾਨ ਸਭਾ ਹਲਕਾ ਘਨੌਰ ਜਿਸ ਨੂੰ ਅਕਸਰ ਹੀ ਨਜਾਇਜ਼ ਮਾਈਨਿੰਗ ਦਾ ਗੜ ਮੰਨਿਆ ਜਾਂਦਾ ਹੈ। ਉਸ ਦੇ ਵਿੱਚ ਲਗਾਤਾਰ ਨਜਾਇਜ਼ ਮਾਈਨਿੰਗ ਕਰਨ ਵਾਲਾ ਮਾਫੀਆ ਸਰਗਰਮ ਹੈ ਅਤੇ ਘਨੌਰ ਦੇ ਹੀ ਆਖਰੀ ਪਿੰਡ ਦੜਵਾ ਦੇ ਵਿੱਚ ਲਗਾਤਾਰ ਨਜਾਇਜ਼ ਮਾਈਨਿੰਗ ਧੜੱਲੇ ਦੇ ਨਾਲ ਚਲਾਈ ਜਾ ਰਹੀ ਹੈ ਅਤੇ ਨਜਾਇਜ਼ ਮਾਈਨਿੰਗ ਵਾਲਿਆਂ ਨੂੰ ਹੁਣ ਮੌਸਮ ਦਾ ਵੀ ਭਰਪੂਰ ਸਾਥ ਮਿਲ ਰਿਹਾ ਹੈ ਕਿਉਂਕਿ ਧੁੰਦ ਕਾਰਨ ਮਾਈਨਿੰਗ ਮਾਫੀਆ ਲਗਾਤਾਰ ਸਰਗਰਮ ਹੋ ਚੁੱਕਿਆ ਹੈ। ਹਲਕੇ ਦੇ ਪਿੰਡ ਦੜਵਾ ਦੇ ਵਿੱਚ ਰਾਤ ਤੇ ਦਿਨ ਦੇ ਸਮੇਂ ਰੋਜਾਨਾ ਵੱਡੀ ਗਿਣਤੀ ਵਿੱਚ ਮਿੱਟੀ ਨਾਲ ਭਰੇ ਟਰੱਕ ਗੁਜਰਦੇ ਹਨ। ਦਿੜਵਾ ਉਹ ਇਲਾਕਾ ਹੈ ਜਿੱਥੇ ਬੀਤੇ ਸਮੇਂ ਦੌਰਾਨ ਹੜ ਨੇ ਤਬਾਹੀ ਮਚਾਈ ਸੀ। ਪਰੰਤੂ ਇਲਾਕੇ ਦੀ ਸਾਰ ਨੂੰ ਛੱਡ ਕੇ ਨਜਾਇਜ਼ ਮਾਈਨਿੰਗ ਕਰਨ ਵਾਲਾ ਮਾਫੀਆ ਲਗਾਤਾਰ ਇਲਾਕੇ ਦੇ ਵਿੱਚੋਂ ਮਿੱਟੀ ਪੱਟ ਰਿਹਾ ਹੈ। ਉਧਰ ਪਿੰਡ ਵਾਲਿਆਂ ਵੱਲੋਂ ਨਾਮ ਨਾ ਲਿਖਣ ਤੇ ਭਰੋਸੇ ਮਿਲਣ ਮਗਰ ਦੱਸਿਆ ਕੀ ਲਗਾਤਾਰ ਕੁਰਸੀ ਵਾਲਿਆਂ ਦੀ ਛਾ ਉੱਪਰ ਇਲਾਕੇ ਦੇ ਵਿੱਚ ਮਾਈਨਿੰਗ ਚੱਲ ਰਹੀ ਹੈ। ਮਾਈਨਿੰਗ ਮਾਫੀਆ ਇਥੋਂ ਤੱਕ ਸਰਗਰਮ ਹਨ ਕਿ ਜਿਨਾਂ ਟਿੱਪਰਾਂ ਦੇ ਨਾਲ ਇਲਾਕੇ ਦੇ ਵਿੱਚ ਮਾਈਨਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਨੰਬਰ ਤੱਕ ਨਹੀਂ ਲੱਗੇ ਗਏ ਅਤੇ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਕਿ ਉਹਨਾਂ ਕੋਲ ਭੱਠੇ ਦਾ ਪਰਮਿਟ ਹੋਵੇ ਪਰੰਤੂ ਜੇਕਰ ਉਹਨਾਂ ਕੋਲ ਭੱਠੇ ਦਾ ਪਰਮਿਟ ਹੈ ਤਾਂ ਪ੍ਰਾਈਵੇਟ ਕਿਸੇ ਗੋਦਾਮ ਜਾਂ ਫੈਕਟਰੀ ਦੇ ਵਿੱਚ ਕਿਵੇਂ ਮਿੱਟੀ ਪਾ ਸਕਦੇ ਹਨ। ਨਜਾਇਜ਼ ਮਾਈਨਿੰਗ ਨੂੰ ਲੈ ਕੇ ਮਾਈਨਿੰਗ ਵਿਭਾਗ ਜਰੂਰ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ।
ਉਧਰ ਜਦੋਂ ਫੋਨ ਦੇ ਉੱਪਰ ਮਾਈਨਿੰਗ ਵਿਭਾਗ ਦੇ ਜੇ.ਈ ਘਨੌਰ ਵਿਕਰਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਹਾਲੇ ਉਨਾਂ ਦੇ ਧਿਆਨ ਦੇ ਵਿੱਚ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਉਹਨਾਂ ਕਿਹਾ ਕਿ ਉਹ ਖੁਦ ਮੌਕੇ ਤੇ ਜਾ ਕੇ ਚੈੱਕ ਕਰਨਗੇ ਜੇਕਰ ਇਸ ਦੇ ਵਿੱਚ ਕੋਈ ਉੱਥੇ ਨਜਾਇਜ਼ ਮਾਈਨਿੰਗ ਕਰਦਾ ਹੋਇਆ ਪਾਇਆ ਗਿਆ ਤਾਂ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਜਦੋਂ ਉਹਨਾਂ ਨੂੰ ਪਰਮਿਟ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਪਰਮਿਸ਼ਨ ਵੀ ਚੈੱਕ ਕਰਨਗੇ ਸਵਾਲ ਇੱਥੇ ਇਹ ਪੈਦਾ ਹੁੰਦੇ ਹਨ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਸ਼ਾਮ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।

Continues below advertisement

JOIN US ON

Telegram