Harjot Bains | ਘਪਲੇ ਦੇ ਇਲਜ਼ਾਮ ਲੱਗਣ 'ਤੇ ਆਪਣੀ ਪਤਨੀ ਬਾਰੇ ਵੇਖੋ ਕੀ ਬੋਲੇ ਮੰਤਰੀ ਬੈਂਸ

Continues below advertisement

Harjot Bains | ਘਪਲੇ ਦੇ ਇਲਜ਼ਾਮ ਲੱਗਣ 'ਤੇ ਆਪਣੀ ਪਤਨੀ ਬਾਰੇ ਵੇਖੋ ਕੀ ਬੋਲੇ ਮੰਤਰੀ ਬੈਂਸ 

ਮਾਨ ਸਰਕਾਰ ਲਈ ਪਰਖ ਦੀ ਘੜੀ ! 
ਭ੍ਰਿਸ਼ਟਾਚਾਰ ਦੇ ਇਲਜ਼ਾਮਾਂ 'ਤੇ ਮੰਤਰੀ ਹਰਜੋਤ ਬੈਂਸ ਦਾ ਸਪੱਸ਼ਟੀਕਰਨ
'ਮੇਰੇ ਤੇ ਮੇਰੀ IPS ਪਤਨੀ ਤੇ ਲਾਏ ਗਏ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਇਲਜ਼ਾਮ'
'ਸੱਚਾਈ ਸਾਹਮਣੇ ਲਿਆਉਣ ਲਈ ਹਰ ਤਰ੍ਹਾਂ ਦੀ ਜਾਂਚ ਦਾ ਕਰਾਂਗੇ ਸਵਾਗਤ'
'ਮੇਰੀ ਪਤਨੀ ਇੱਕ ਬੇਦਾਗ ਰਿਕਾਰਡ ਵਾਲੀ ਇਮਾਨਦਾਰ ਆਦਰਸ਼ ਆਈਪੀਐਸ ਅਧਿਕਾਰੀ ਹੈ'
'ਬੇਬੁਨਿਆਦ ਇਲਜ਼ਾਮ ਲਗਾਉਣ ਵਾਲਿਆਂ 'ਤੇ ਮਾਣਹਾਨੀ ਦਾ ਮੁਕੱਦਮਾ ਕਰਾਂਗੇ'


ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੇ ਮੰਤਰੀ ਹਰਜੋਤ ਬੈਂਸ ਨੇ ਸਪੱਸ਼ਟੀਕਰਨ ਦਿੱਤਾ ਹੈ 
ਮੰਤਰੀ ਬੈਂਸ ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਕਿਹਾ, ਮੇਰੇ ਤੇ ਮੇਰੀ IPS ਪਤਨੀ ਤੇ ਲਾਏ ਗਏ ਭ੍ਰਿਸ਼ਟਾਚਾਰ ਦੇ 
ਇਲਜ਼ਾਮ ਬੇਬੁਨਿਆਦ ਹਨ | ਸੱਚਾਈ ਸਾਹਮਣੇ ਲਿਆਉਣ ਲਈ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਵਾਗਤ ਕਰਨਗੇ |
ਇੰਨਾ ਹੀ ਨਹੀਂ ਮੰਤਰੀ ਬੈਂਸ ਨੇ ਲਿਖਿਆ ਹੈ ਕਿ 
ਮੇਰੀ ਪਤਨੀ ਇੱਕ ਬੇਦਾਗ ਰਿਕਾਰਡ ਵਾਲੀ ਇਮਾਨਦਾਰ ਆਦਰਸ਼ ਆਈਪੀਐਸ ਅਧਿਕਾਰੀ ਹੈ |
ਜਿਸ ਤੇ ਮੇਨੂ ਮਾਣ ਹੈ | ਉਥੇ ਹੀ ਮੰਤਰੀ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ 'ਤੇ ਬੇਬੁਨਿਆਦ
ਇਲਜ਼ਾਮ ਲਗਾਉਣ ਵਾਲਿਆਂ ਤੇ ਉਹ ਮਾਣਹਾਨੀ ਦਾ ਮੁਕੱਦਮਾ ਕਰਨਗੇ |
ਜ਼ਿਕਰ ਏ ਖਾਸ ਹੈ ਕਿ ਸਾਈਬਰ ਸੈੱਲ ਦੇ ਇੰਸਪੈਕਟਰ ਵੱਲੋਂ ਪੰਜਾਬ ਦੇ DGP ਨੂੰ ਪੱਤਰ ਲਿਖ ਕੇ 
ਮੰਤਰੀ Harjot Singh Bains ਅਤੇ ਉਨ੍ਹਾਂ ਦੀ ਪਤਨੀ ਐਸ ਪੀ ਜੋਤੀ ਯਾਦਵ ਵਿਰੁੱਧ 100 ਕਰੋੜ ਰੁਪਏ ਦੇ 
ਵਿਦੇਸ਼ੀ ਕਾਲ ਸੈਂਟਰ ਘੁਟਾਲੇ ਨਾਲ ਕਥਿਤ ਸਬੰਧ ਅਤੇ ਪ੍ਰੋਫੈਸਰ ਦੀ ਖੁਦਕੁਸ਼ੀ ਮਾਮਲੇ ਵਿੱਚ ਗੈਰ-ਕਾਨੂੰਨੀ ਢੰਗ ਨਾਲ 
ਕਾਲ ਰਿਕਾਰਡ ਦੀ ਮੰਗ ਕਰਨ ਲਈ ਜਾਂਚ ਦੀ ਬੇਨਤੀ ਕੀਤੀ ਗਈ ਹੈ।
1158 ਪ੍ਰੋਫ਼ੈਸਰ ਯੂਨੀਅਨ ਦੇ ਮੈਂਬਰ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੇ ਸੁਸਾਈਡ ਨੋਟ ਵਿੱਚ ਵੀ ਮੰਤਰੀ ਦਾ ਨਾਂ ਲਿਖਿਆ ਸੀ। 
ਜਿਸ ਤੋਂ ਬਾਅਦ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ |
ਤੇ ਵਿਰੋਧੀਆਂ ਦੀ ਮੰਗ ਹੈ ਕਿ ਭ੍ਰਿਸ਼ਟਾਚਾਰ 'ਤੇ ਜ਼ੀਰੋ ਟੋਲਰੈਂਸ ਦਾ ਦਾਅਵਾ ਕਰਨ ਵਾਲੇ 
ਮੁੱਖ ਮੰਤਰੀ Bhagwant Mann ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।
ਦੱਸ ਦਈਏ ਕਿ ਮੁਹਾਲੀ ਦੀ ਇੰਸਪੈਕਟਰ ਅਮਨਜੋਤ ਕੌਰ ਨੇ ਇਸ ਮਾਮਲੇ ਵਿੱਚ 
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਸ ਦੇ 
ਇਸ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸ਼ਿਕਾਇਤ ਦੀ ਕਾਪੀ ਮੀਡੀਆ ਵਿੱਚ 
ਆਉਣ ਤੋਂ ਬਾਅਦ ਇਹ ਮਾਮਲਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ।

Continues below advertisement

JOIN US ON

Telegram