ਦੋਰਾਹਾ 'ਚ ਗੋਲੀਆਂ ਚਲਾ ਕੇ ਫਰਾਰ ਹੋਏ ਬਦਮਾਸ਼ ਪੁਲਿਸ ਨੇ ਕੀਤੇ ਗ੍ਰਿਫਤਾਰ
ਦੋਰਾਹਾ 'ਚ ਗੋਲੀਆਂ ਚਲਾ ਕੇ ਫਰਾਰ ਹੋਏ ਬਦਮਾਸ਼ ਪੁਲਿਸ ਨੇ ਕੀਤੇ ਗ੍ਰਿਫਤਾਰ
Report: Bipan Bhardwaj
ਦੋਰਾਹਾ 'ਚ ਗੋਲੀਆਂ ਚਲਾ ਕੇ ਫਰਾਰ ਹੋਏ ਬਦਮਾਸ਼ ਪੁਲਿਸ ਨੇ ਕੀਤੇ ਗ੍ਰਿਫਤਾਰ
ਜਵੈਲਰ ਦੇ ਸ਼ੋਅਰੂਮ 'ਤੇ ਚਲਾਈਆਂ ਸੀ ਗੋਲੀਆਂ
Firing ਕਰਕੇ ਫਰਾਰ ਹੋਏ ਸੀ ਬਦਮਾਸ਼
4 ਵਿਦੇਸ਼ੀ ਪਿਸਤੌਲ, 7 ਮੈਗਜੀਨ ਹੋਏ ਬਰਾਮਦ
ਬਠਿੰਡਾ ਕਾਉਂਟਰ ਇੰਟੇਲੀਜੈਂਸ ਦੀ ਮਦਦ ਨਾਲ ਕੀਤੇ ਕਾਬੂ
12 ਜੂਨ ਦੀ ਰਾਤ ਨੂੰ ਖੰਨਾ ਦੇ ਦੋਰਾਹਾ ਸਥਿਤ ਪਰਮਜੀਤ ਜਵੈਲਰਜ਼ ਦੇ ਸ਼ੋਅਰੂਮ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ ਸੀ। ਇਸ ਘਟਨਾ ਵਿੱਚ ਜਵੈਲਰ ਮਨਦੀਪ ਵਰਮਾ ਵਾਲ ਵਾਲ ਬਚ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਸ਼ੂਟਰਾਂ ਪਰਦੀਪ ਸਿੰਘ ਵਾਸੀ ਬੇਗੋਵਾਲ (ਦੋਰਾਹਾ) ਅਤੇ ਸੂਰਜ ਪ੍ਰਕਾਸ਼ ਡੇਵਿਡ ਵਾਸੀ ਹੈਬੋਵਾਲ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 4 ਵਿਦੇਸ਼ੀ ਪਿਸਤੌਲ, 36 ਜਿੰਦਾ ਕਾਰਤੂਸ ਅਤੇ 7 ਮੈਗਜ਼ੀਨ ਬਰਾਮਦ ਹੋਏ ਹਨ। ਐਸਪੀ (ਆਈ) ਸੌਰਵ ਜਿੰਦਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ।