ਅੱਜ ਦਾ ਮੁੱਦਾ - MLA ਦੇ ਲਾਡਲੇ ਦਾ ਸਕੂਟਰ 'ਤੇ ਹੂਟਰ

ਅੱਜ ਦਾ ਮੁੱਦਾ - MLA ਦੇ ਲਾਡਲੇ ਦਾ ਸਕੂਟਰ 'ਤੇ ਹੂਟਰ

ਸਕੂਟਰ 'ਤੇ ਹੂਟਰ - MLA ਦੇ ਲਾਡਲੇ ਨੇ ਜਦ ਵਜਾਇਆ ਤਾਂ ਪੁਲਿਸ ਵਾਲੇ ਨੂੰ ਗੁੱਸਾ ਆਇਆ 
ਇਹ 'ਆਪ' ਵਾਲੇ ਨੇ ਜਨਾਬ - ਜੋ ਸਕੂਟਰ ਤਾਂ ਕਿ ਬੈਲ ਗੱਡੀ 'ਤੇ ਵੀ ਹੂਟਰ ਲਗਾ ਸਕਦੇ ਨੇ, ਇਹ ਅਸੀਂ ਨਹੀਂ ਵੇਖੋ ਕੌਣ ਕਹਿ ਰਿਹਾ ਹੈ 

ਗੱਡੀਆਂ 'ਤੇ ਹੂਟਰ ਤੇ ਗਨ ਕਲਚਰ ਤਾਂ ਤੁਸੀਂ ਪੰਜਾਬ 'ਚ ਆਮ ਵੇਖਿਆ ਹੋਣਾ ਪਰ ਸਕੂਟਰ 'ਤੇ ਹੂਟਰ ਤਾਂ ਹੈਰਾਨ ਕਰਨ ਵਾਲਾ ਹੈ | ਮਾਮਲਾ ਫਾਜ਼ਿਲਕਾ ਦਾ ਹੈ ਜਿਥੋਂ ਦੇ ਐਮ ਐਲ ਏ ਸਾਹਿਬ ਦਾ ਲਾਡਲਾ ਸਕੂਟਰ 'ਤੇ ਹੂਟਰ ਲਗਾਉਣ ਕਰਕੇ ਚਰਚਾ 'ਚ ਆ ਗਿਆ | ਆਖਰ ਕੀ ਹੈ ਪੂਰਾ ਮਾਮਲਾ ਵੇਖੋ ਇਸ ਰਿਪੋਰਟ 'ਚ 

ABP ਸਾਂਝਾ ਨੇ ਜਦ ਫੋਨ 'ਤੇ MLA  ਸਾਹਿਬ ਨੂੰ ਉਨ੍ਹਾਂ ਦੇ ਲਾਡਲੇ ਦੀ ਇਸ ਹਰਕਤ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਆਪਣੀ ਲੱਤ 'ਤੇ ਫ੍ਰੈਕਟਰ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ ਗੱਲਾਂ ਲਈ ਸਮਾਂ ਨਹੀਂ | ਸੜਕ 'ਤੇ ਲਾਡਲਾ ਸਕੂਟਰ 'ਤੇ ਹੂਟਰ ਵਜਾਉਂਦਾ ਫਿਰ ਰਿਹਾ ਹੈ ਪਰ MLA  ਸਾਹਿਬ ਕੋਲ ਸਮਾਂ ਹੀ ਨਹੀਂ | ਪਰ ਗੁਜਾਰਿਸ਼ ਹੈ MLA  ਸਾਹਿਬ ਥੋੜਾ ਸਮਾਂ ਕੱਢ ਲਓ ਤੇ ਵੀਡੀਓ 'ਤੇ ਨਜ਼ਰ ਮਾਰ ਲੋ 

ਖ਼ੈਰ MLA  ਸਾਹਿਬ ਕੋਲ ਭਾਵੇਂ ਸਮਾਂ ਨਹੀਂ ਪਰ ਉਨ੍ਹਾਂ ਦੇ ਲਾਡਲੇ ਵਲੋਂ ਸਕੂਟਰ 'ਤੇ ਵਜਾਏ ਹੂਟਰ ਦੀ ਆਵਾਜ਼ ਵਿਰੋਧੀਆਂ ਤੱਕ ਪਹੁੰਚ ਚੁੱਕੀ ਹੈ |ਤੇ ਵਿਰੋਧੀ ਹੁਣ ਆਪਣੇ ਹੀ ਅੰਦਾਜ਼ 'ਚ ਤਨਜ਼ ਵੀ ਕੱਸ ਰਹੇ ਨੇ |

ਸੋ ਕੁੱਲ ਮਿਲਾ ਕੇ VIP ਕਲਚਰ ਤੋਂ ਦੂਰ ਰਹਿਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਲੇਕਿਨ MLA ਸਾਹਿਬ ਦੇ ਲਾਡਲੇ ਦੀ ਇਹ ਹਰਕਤ ਇਨ੍ਹਾਂ ਦੀ ਖ਼ਾਸੀ ਕਿਰਕਿਰੀ ਕਰਵਾ ਰਹੀ ਹੈ |

ਸੋ ਕੁੱਲ ਮਿਲਾ ਕੇ VIP ਕਲਚਰ ਤੋਂ ਦੂਰ ਰਹਿਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ MLA ਸਾਹਿਬ ਦੇ ਲਾਡਲੇ ਦੀ ਇਸ ਹਰਕਤ ਕਰਕੇ ਕਿਰਕਿਰੀ ਹੋ ਰਹੀ ਹੈ |

JOIN US ON

Telegram
Sponsored Links by Taboola