Moga Patwari arrested | ਕਰੋੜਾਂ ਦੇ ਘਪਲੇ ਮਾਮਲੇ ’ਚ ਮੋਗਾ ਦਾ ਪਟਵਾਰੀ ਗ੍ਰਿਫ਼ਤਾਰ
Moga Patwari arrested | ਕਰੋੜਾਂ ਦੇ ਘਪਲੇ ਮਾਮਲੇ ’ਚ ਮੋਗਾ ਦਾ ਪਟਵਾਰੀ ਗ੍ਰਿਫ਼ਤਾਰ
ਮੋਗਾ ਧਰਮਕੋਟ ਪੁਲਿਸ ਨੇ ਡੀਸੀ ਮੋਗਾ ਦੇ ਇਕ ਪੱਤਰ ਤੇ ਐਕਸ਼ਨ ਲੈਂਦਿਆਂ
ਧਰਮਕੋਟ ਦੇ ਆਦਰਮਾਨ ਦੇ ਪਟਵਾਰੀ ਨਵਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ |
ਜਿਸ ਤੇ ਕਰੋੜਾਂ ਦੇ ਘਪਲੇ ਦੇ ਇਲਜ਼ਾਮ ਹਨ ਤੇ ਪੁਲੀਸ ਨੇ ਪਟਵਾਰੀ ਨਵਦੀਪ ਸਿੰਘ ਅਤੇ ਉਸ ਦੀ
ਜਾਣਕਾਰ ਦਿਲਕੁਸ਼ ਕੁਮਾਰੀ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਹੈ।
ਸਾਰਾ ਮਾਮਲਾ ਨੈਸ਼ਨਲ ਹਾਈਵੇਅ ਅਧੀਨ ਆਉਂਦੀ 6 ਕਨਾਲ 16 ਮਰਲੇ ਸਰਕਾਰੀ ਜ਼ਮੀਨ ਦਾ ਹੈ।
ਨਵਦੀਪ ਸਿੰਘ ਪਟਵਾਰੀ ਨੇ ਨਾਇਬ ਤਹਿਸੀਲਦਾਰ ਅਤੇ ਉਸ ਦੇ ਸਾਥੀ ਪਟਵਾਰੀ ਦੇ ਜਾਅਲੀ ਦਸਤਖਤ ਕਰਕੇ ਇਹ ਜ਼ਮੀਨ ਆਪਣੀ ਜਾਣਕਾਰ ਦਿਲਕੁਸ਼ ਕੁਮਾਰੀ ਦੇ ਨਾਂ ’ਤੇ ਤਬਦੀਲ ਕਰ ਦਿੱਤੀ ਅਤੇ ਉਸ ਤੋਂ ਬਾਅਦ ਉਸ ਜ਼ਮੀਨ ਦਾ ਮੁਆਵਜ਼ਾ 1 ਕਰੋੜ 65 ਹਜ਼ਾਰ 724 ਰੁਪਏ ਜਾਰੀ ਕਰਵਾ ਕੇ ਉਸ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ। .
ਮਾਮਲਾ 2022 ਦਾ ਹੈ |ਜਿਸ ਤੋਂ ਬਾਅਦ ਮਾਮਲਾ ਪ੍ਰਸ਼ਾਸਨ ਦੇ ਧਿਆਨ 'ਚ ਆਇਆ ਅਤੇ ਇਸ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਮੋਗਾ ਦੇ ਡੀਸੀ ਦੇ ਪੱਤਰ 'ਤੇ ਥਾਣਾ ਧਰਮਕੋਟ ਦੀ ਪੁਲਸ ਨੇ ਦੋਸ਼ੀ ਪਟਵਾਰੀ ਅਤੇ ਉਸ ਦੀ ਜਾਣ-ਪਛਾਣ ਵਾਲੀ ਔਰਤ ਖਿਲਾਫ ਧਾਰਾ 420, 465, 467, 471, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸੇ ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਪਟਵਾਰੀ ਨਵਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਔਰਤ ਦਿਲਕੁਸ਼ ਕੁਮਾਰੀ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।