Mohali Encounter: ਮੁਹਾਲੀ 'ਚ ਪੁਲਿਸ ਨਾਲ ਮੁਕਾਬਲੇ ਦੌਰਾਨ ਬਦਮਾਸ਼ ਯੁਵਰਾਜ ਜੋਰਾ ਗ੍ਰਿਫਤਾਰ, ਕਾਂਸਟੇਬਲ ਦੀ ਹੱਤਿਆ ਦਾ ਹੈ ਦੋਸ਼ੀ

Encounter in Mohali: ਪੰਜਾਬ ਪੁਲਿਸ  (Punjab Police) ਨੇ ਇੱਕ ਕਾਂਸਟੇਬਲ ਦੀ ਹੱਤਿਆ ਦੇ ਮਾਮਲੇ ਵਿਚ ਮੁੱਖ ਦੋਸ਼ੀ ਨੂੰ ਮੋਹਾਲੀ ਵਿੱਚ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਮੁਹਾਲੀ ਦੇ ਜ਼ੀਰਕਪੁਰ ਇਲਾਕੇ ਵਿੱਚ ਹੋਏ ਮੁਕਾਬਲੇ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੋਸ਼ੀ ਯੁਵਰਾਜ ਸਿੰਘ  (Yuvraj Singh) ਉਰਫ ਜੋਰਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਕਾਂਸਟੇਬਲ ਕੁਲਦੀਪ ਸਿੰਘ ਬਾਜਵਾ (Kuldeep Singh Bajwa) ਪਿਛਲੇ ਹਫ਼ਤੇ ਜਲੰਧਰ ਦੇ ਫਿਲੌਰ ਵਿੱਚ ਚਾਰ ਗੈਂਗਸਟਰਾਂ ਨਾਲ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਪੁਲਸ ਵਾਲੇ ਦੋਸ਼ੀਆਂ ਦਾ ਪਿੱਛਾ ਕਰ ਰਹੇ ਸਨ, ਜੋ ਬੰਦੂਕ ਦੀ ਨੋਕ 'ਤੇ ਕਾਰ ਲੁੱਟ ਕੇ ਭੱਜ ਰਹੇ ਸਨ।

JOIN US ON

Telegram
Sponsored Links by Taboola