Mohali ਦੀ ਧਰਤੀ 'ਤੇ ਪਹਿਲੀ ਵਾਰ ਲੱਗਿਆ Saras Mela, ਤੁਸੀਂ ਵੀ ਦੇਖੋ ਰੌਣਕਾਂ

Mohali ਦੀ ਧਰਤੀ 'ਤੇ ਪਹਿਲੀ ਵਾਰ ਲੱਗਿਆ Saras Mela, ਤੁਸੀਂ ਵੀ ਦੇਖੋ ਰੌਣਕਾਂ

 

 ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਦੇ ਸਹਿਯੋਗ ਨਾਲ ਦੇਸ਼ ਭਰ ਦੇ ਦਸਤਕਾਰਾਂ ਅਤੇ ਸ਼ਿਲਪਕਾਰਾਂ ਦੀਆਂ ਬਣਾਈਆਂ ਵਸਤਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਲਈ ਕੱਲ੍ਹ ਤੋਂ ਸ਼ੁਰੂ ਕੀਤਾ ਗਿਆ ਸਰਸ ਮੇਲਾ ਅੱਜ ਦੂਸਰੀ ਸੰਗੀਤਕ ਸ਼ਾਮ ਦੌਰਾਨ ਨੌਜੁਆਨਾਂ ਦੇ ਚਹੇਤੇ ਗਾਇਕ ਸ਼ਿਵਜੋਤ ਦੇ ਟੁਣਕਵੇਂ ਬੋਲਾਂ ਨਾਲ ਮਹਿਕ ਉੱਠਿਆ।

ਸ਼ਿਵਜੋਤ ਨੇ ਸਰੋਤਿਆਂ ਦੀ ਮੰਗ ਤੇ ਆਪਣੇ ਚਰਚਿਤ ਗੀਤਾਂ ‘ਪਲਾਜ਼ੋ’, ‘ਸ਼ਰਾਰਾ’, ‘ਮੋਟੀ ਮੋਟੀ ਅੱਖ’ਅਤੇ ‘ਕੰਗਣਾ’ ਸਮੇਤ ਅਨੇਕਾਂ ਗੀਤਾਂ ਦੀ ਤਾਲ ਤੇ ਥਿਰਕਣ ਲਾ ਦਿੱਤਾ। ਸ਼ੋਅ ਨੇ ਲੋਕਾਂ ਦੀ ਭਰਵੀਂ ਹਾਜ਼ਰੀ ਨਾਲ ਮੇਲੇ ਦੀ ਸਫ਼ਲ ਇਬਾਰਤ ਲਿਖੀ ਗਈ ਅਤੇ ਆਉਣ ਵਾਲੇ ਹੋਰ ਸੰਗੀਤਕ ਸ਼ੋਅ ਦੌਰਾਨ ਦਰਸ਼ਕਾਂ ਲਈ ਹੋਰ ਉਮੀਦਾਂ ਦਾ ਮੁੱਢ ਬੰਨ੍ਹ ਦਿੱਤਾ।

JOIN US ON

Telegram
Sponsored Links by Taboola